Connect with us

Corona Virus

Mohali : ਐਕਟਿਵ ਮਾਮਲਿਆ ਦੀ ਗਿਣਤੀ 15 ‘ਤੇ ਪਹੁੰਚੀ

Published

on

ਐਸ ਏ ਐਸ ਨਗਰ, 3 ਜੂਨ : ਜ਼ਿਲ੍ਹੇ ਵਿਚ ਦੋ ਦਿਨਾਂ ਦੇ ਅੰਤਰਾਲ ਤੋਂ ਬਾਅਦ ਪੰਜ ਨਵੇਂ ਕੋਵਿਡ-19 ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ। ਨਵੇਂ ਪਾਜੇਟਿਵ ਮਾਮਲਿਆਂ ਵਿੱਚ ਬਨੂੜ ਦੇ ਨੱਗਲ ਸਲੇਮਪੁਰ ਦਾ 40 ਸਾਲ ਵਿਅਕਤੀ ਅਤੇ 28 ਸਾਲਾ ਇੱਕ ਮਹਿਲਾ ਸ਼ਾਮਲ ਹੈ। ਇਹ ਮਹਿਲਾ ਗਰਭਵਤੀ ਹੈ ਜੋ ਕਿ ਜਨਮ ਤੋਂ ਪਹਿਲਾਂ ਦੀ ਜਾਂਚ ਦੌਰਾਨ ਪਾਜੇਟਿਵ ਪਾਈ ਗਈ।

ਦਸ ਦਈਏ ਕਿ ਦੋ ਪਾਜੇਟਿਵ ਮਾਮਲੇ ਬਲਟਾਣਾ ਤੋਂ ਹਨ ਜਿਹਨਾਂ ਵਿਚ ਇਕ ਪੰਜਾਹ ਸਾਲ ਦੀ ਮਹਿਲਾ ਅਤੇ ਉਸ ਦਾ 21 ਸਾਲਾਂ ਦਾ ਪੁੱਤਰ ਹੈ। ਇਕ ਹੋਰ ਮਾਮਲਾ ਜੋ ਅੱਜ ਸਾਹਮਣੇ ਆਇਆ ਹੈ ਉਹ ਹੈ ਸਿਹਤ ਕੇਂਦਰ ਢਕੋਲੀ ਵਿਖੇ ਕੰਮ ਕਰ ਰਿਹਾ ਚੌਥੇ ਵਰਗ ਦਾ ਇਕ ਕਰਮਚਾਰੀ ਹੈ। ਨਵੇਂ ਕੇਸਾਂ ਦੇ ਆਉਣ ਨਾਲ, ਜ਼ਿਲ੍ਹੇ ਵਿੱਚ ਕੁੱਲ ਕੇਸ 116 ਹੋ ਗਏ ਹਨ ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ 15 ਹੋ ਗਈ ਹੈ। ਵਿਆਪਕ ਨਮੂਨਾ ਲੈਣਾ ਜਾਰੀ ਹੈ ਅਤੇ ਹੁਣ ਤੱਕ ਜ਼ਿਲੇ ਵਿਚ 6050 ਨਮੂਨੇ ਲਏ ਗਏ ਹਨ।

Continue Reading
Click to comment

Leave a Reply

Your email address will not be published. Required fields are marked *