Punjab
ਗੁਰੂਆਂ ਪੀਰਾਂ ਦੇ ਤੇ ਇਤਿਹਾਸਿਕ ਸ਼ਹਿਰ ਦੇ ਨਾਮ ਨਾਲ ਛੇੜ-ਛਾੜ
ਅਗਰ ਅੰਮ੍ਰਿਤਸਰ ਦਾ ਨਾਮ ਬਦਲਿਆ ਤਾਂ ਕਰਾਂਗੇ ਪ੍ਰਦਰਸ਼ਨ
ਗੁਰੂਆਂ ਪੀਰਾਂ ਦੇ ਤੇ ਇਤਿਹਾਸਿਕ ਸ਼ਹਿਰ ਦੇ ਨਾਮ ਨਾਲ ਛੇੜ-ਛਾੜ
ਕਈ ਸਮਾਜ ਸੇਵੀ ਸੰਸਥਾਵਾਂ ਆਈਆਂ ਅੱਗੇ ਕਹਿੰਦੇ ਨਾਮ ਨਹੀਂ ਬਦਲਣ ਦੇਵਾਂਗੇ
ਅਗਰ ਅੰਮ੍ਰਿਤਸਰ ਦਾ ਨਾਮ ਬਦਲਿਆ ਤਾਂ ਕਰਾਂਗੇ ਪ੍ਰਦਰਸ਼ਨ
ਅੰਮ੍ਰਿਤਸਰ : 25 ਅਗਸਤ(ਗੁਰਪ੍ਰੀਤ ਰਾਜਪੁਰਾ) ਅੰਮ੍ਰਿਤਸਰ ਪੰਜਾਬ ਦੇ ਪੁਰਾਣੇ ਆਪਣੇ ਮਹੱਤਵਪੂਰਨ ਸ਼ਹਿਰਾਂ ਵਿੱਚ ਇੱਕ,ਜਿਸ ਨਾਲ ਸਾਡੇ ਇਤਿਹਾਸ ਅਤੇ ਸੱਭਿਆਚਾਰ ਦਾ ਗਹਿਰਾ ਸੰਬੰਧ ਹੈ। ਪਰ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅਮ੍ਰਿਤਸਰ ਦੇ ਨਾਮ ਨਾਲ ਛੇੜ-ਛਾੜ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਵਿੱਚ ਮਸ਼ਹੂਰ ਮਾਲ ਟਰਿਲੀਅਮ ਮਾਲ ਵੱਲੋਂ ਅੰਮ੍ਰਿਤਸਰ ਦੇ ਨਾਮ ਨਾਲ ਕੀਤੀ ਜਾ ਰਹੀ ਹੈ ਛੇੜਛਾੜ।
ਟਰਿਲੀਅਮ ਮਾਲ ਵੱਲੋਂ ਮਾਲ ਦੇ ਬਾਹਰ ਇੱਕ ਸਲੋਗਨ ਲਗਾਇਆ ਗਿਆ ਆਈ ਲਵ ਅੰਬਰਸਰ ਜਿਸ ਤੇ ਸਮੂਹ ਅੰਮ੍ਰਿਤਸਰ ਵਾਸੀਆਂ ‘ਚ ਖਾਸਾ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਅੰਮ੍ਰਿਤ ਸਰੋਵਰ ਤੋਂ ਅੰਮ੍ਰਿਤਸਰ ਨਾਮ ਬਣਿਆ ਅਤੇ ਅੰਮ੍ਰਿਤਸਰ ਨਾਮ ਨਾਲ ਛੇੜਛਾੜ ਕਦੇ ਵੀ ਬਰਦਾਸ਼ ਨਹੀਂ ਕੀਤੀ ਜਾਂਵੇਗੀ।
ਸਮਾਜ ਸੇਵੀ ਸੰਸਥਾਵਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਇਸ ਦੇ ਨਾਮ ਨੂੰ ਸਹੀ ਕੀਤਾ ਜਾਵੇ ਨਹੀਂ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣ ਗਏ।
Continue Reading