Punjab
ਮੋਗਾ ‘ਚ ਇਕ 17 ਸਾਲਾ ਲੜਕੀ ਦੇ ਨਾਲ 4/5 ਲੋਕਾਂ ਨੇ ਕੀਤਾ ਗੈਂਗਰੈਪ
1 ਫਰਵਰੀ 2024: ਮੋਗਾ ਵਿੱਚ ਇੱਕ 17 ਸਾਲ ਦੀ ਲੜਕੀ ਨਾਲ 4/5 ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਮੋਗਾ ਦੇ ਬਾਘਾਪੁਰਾਣਾ ਦੇ ਇੱਕ ਪਿੰਡ ਦੀ ਰਹਿਣ ਵਾਲੀ 17 ਸਾਲਾ ਲੜਕੀ ਨੂੰ ਉਸੇ ਪਿੰਡ ਦੇ ਹੀ ਇੱਕ ਲੜਕੇ ਨੇ ਆਪਣੇ ਤਿੰਨ ਸਾਥੀਆਂ ਸਮੇਤ ਮਾਰੂਤੀ ਕਾਰ ਵਿੱਚ ਚੁੱਕ ਕੇ ਖੇਤ ਵਿੱਚ ਲਿਜਾ ਕੇ ਜਬਰਨ ਜਬਰ-ਜ਼ਨਾਹ ਕੀਤਾ ਅਤੇ ਜਦੋਂ ਲੜਕੀ ਵਲੋਂ ਇਸਦਾ ਵਿਰੋਧ ਕੀਤਾ ਤਾਂ ਉਸਦੀ ਕੁੁੱਟਮਾਰ ਕੀਤੀ ਗਈ।ਅਤੇ ਲਛਮਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਜਬਰ-ਜ਼ਨਾਹ ਕੀਤਾ ਅਤੇ ਜਿਸ ਤੋਂ ਬਾਅਦ ਲੜਕੀ ਬੇਹੋਸ਼ ਹੋ ਗਈ ਅਤੇ ਲਛਮਣ ਸਿੰਘ ਨੇ ਲੜਕੀ ਨੂੰ ਉਸ ਦੇ ਘਰ ਦੇ ਸਾਹਮਣੇ ਸੁੱਟ ਦਿੱਤਾ ਅਤੇ ਮੌਕੇ ਤੋ ਫ਼ਰਾਰ ਹੋ ਗਿਆ।ਪਰਿਵਾਰ ਨੇ ਲੜਕੀ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਹ ਘਟਨਾ 27 ਜਨਵਰੀ ਦੀ ਸ਼ਾਮ ਨੂੰ ਵਾਪਰੀ ਅਤੇ ਅਗਲੇ ਦਿਨ ਸਵੇਰੇ 4 ਵਜੇ ਦੇ ਕਰੀਬ ਲੜਕੀ ਘਰ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਇਸ ਮਾਮਲੇ ‘ਚ ਮੋਗਾ ਬਾਘਾਪੁਰਾਣਾ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮਿਤੀ 30.1.2024 ਨੂੰ ਥਾਣਾ ਬਾਘਾਪੁਰਾਣਾ ਵਿੱਚ ਲਛਮਣ ਸਿੰਘ ਸਮੇਤ 3 ਹੋਰ ਵਿਅਕਤੀਆਂ ਖਿਲਾਫ਼ ਤੇ 363, 366-ਏ 323, 376-ਡੀ, 06 ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਸੋਧਿਆ) ਐਕਟ 2012. 2019 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਅਤੇ ਦੋੋਸੀਆ ਦੀ ਭਾਲ ਕੀਤੀ ਜਾ ਰਹੀ ਹੈ।