Punjab
ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ 1947 ਦੀ ਟਿਕਟ, ਕਦੇ 4 ਰੁਪਏ ਵਿੱਚ ਹੁੰਦੀ ਸੀ ਪਾਕਿਸਤਾਨ ਤੋਂ ਅੰਮ੍ਰਿਤਸਰ ਦੀ ਯਾਤਰਾ
ਸੋਸ਼ਲ ਮੀਡਿਆ ਤੇ ਹੁਣ ਇਕ ਰੇਲ ਟਿਕਟ ਕਾਫੀ ਵਾਇਰਲ ਹੋ ਰਹੀ ਜੋ ਕਿ 1947 ਦੀ ਟਿਕਟ 4 ਰੁਪਏ ਵਿੱਚ ਹੁੰਦੀ ਸੀ ਦੇਸ਼ ਦੀ ਆਜ਼ਾਦੀ ਦੇ ਸਮੇਂ ਦੀ ਇਕ ਰੇਲ ਟਿਕਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਟਿਕਟ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ ਅੰਮ੍ਰਿਤਸਰ ਦੀ ਯਾਤਰਾ ਲਈ ਹੈ ਜੋ ਕਿ 9 ਲੋਕਾਂ ਲਈ ਸੀ।
ਸੋਸ਼ਲ ਮੀਡੀਆ ‘ਤੇ ਲੋਕ ਇੰਨੀ ਪੁਰਾਣੀ ਟਿਕਟ ਅਤੇ ਇਸ ਦੇ ਕਿਰਾਏ ਬਾਰੇ ਜਾਣ ਕੇ ਹੈਰਾਨ ਹਨ। ਉਸ ਸਮੇਂ 9 ਲੋਕਾਂ ਦਾ ਕਿਰਾਇਆ ਸਿਰਫ 36 ਰੁਪਏ 9 ਆਨੇ ਸੀ। ਲੋਕ ਇਸ ਟਿਕਟ ਦੀ ਕੀਮਤ ਦੀ ਤੁਲਨਾ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ।
ਪਾਕਿਸਤਾਨ ਰੇਲ ਲਵਰਜ਼ ਨੇ ਟਿਕਟ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “17-09-1947 ਨੂੰ ਆਜ਼ਾਦੀ ਤੋਂ ਬਾਅਦ 9 ਲੋਕਾਂ ਲਈ ਜਾਰੀ ਕੀਤੀ ਰੇਲ ਟਿਕਟ ਦੀ ਤਸਵੀਰ, ਰਾਵਲਪਿੰਡੀ ਤੋਂ ਅੰਮ੍ਰਿਤਸਰ, ਜਿਸ ਦੀ ਕੀਮਤ 36 ਰੁਪਏ ਅਤੇ 9 ਆਨੇ ਹੈ।