Delhi
ਦਿੱਲੀ ‘ਚ 3 ਸਾਲਾ ਬੱਚੀ ਨਾਲ ਹੋਇਆ ਗੈਂਗਰੇਪ,ਜੰਗਲ ‘ਚ ਖੂਨ ਨਾਲ ਮਿਲੀ ਲੱਥਪੱਥ

ਦੱਖਣੀ ਦਿੱਲੀ ਦੇ ਫਤਿਹਪੁਰਬੇਰੀ ਥਾਣਾ ਖੇਤਰ ‘ਚ 3 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੋ ਮੁਲਜ਼ਮਾਂ ਰਾਮਨਿਵਾਸ ਪਾਨਿਕਾ (27) ਅਤੇ ਸ਼ਕਤੀਮਾਨ ਸਿੰਘ (22) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ। ਗੁਆਂਢ ‘ਚ ਰਹਿਣ ਵਾਲੇ ਦੋਵੇਂ ਦੋਸ਼ੀ ਉਸ ਨੂੰ ਵਰਗਲਾ ਕੇ ਜੰਗਲ ‘ਚ ਲੈ ਗਏ ਅਤੇ ਉਸ ਨਾਲ ਬਲਾਤਕਾਰ ਕੀਤਾ। ਬੱਚੀ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ, ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੁਲਜ਼ਮ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਗੁਆਂਢੀ ਨੇ ਬੱਚੀ ਨੂੰ ਜੰਗਲ ‘ਚ ਜਾਂਦੇ ਦੇਖਿਆ ਸੀ, 2 ਲੋਕ ਵੀ ਉਸ ਦਾ ਪਿੱਛਾ ਕਰਦੇ ਸਨ।
ਪੁਲਸ ਮੁਤਾਬਕ ਇਕ ਔਰਤ 3 ਸਾਲ ਦੀ ਬੱਚੀ ਨੂੰ ਲੈ ਕੇ ਫਤਿਹਪੁਰਬੇਰੀ ਥਾਣੇ ਪਹੁੰਚੀ। ਔਰਤ ਨੇ ਦੱਸਿਆ ਕਿ ਬੇਟੀ ਸ਼ੁੱਕਰਵਾਰ ਸਵੇਰ ਤੋਂ ਲਾਪਤਾ ਸੀ। ਇਕ ਗੁਆਂਢੀ ਨੇ ਦੱਸਿਆ ਕਿ ਉਸ ਨੇ ਲੜਕੀ ਨੂੰ ਡੇਰਾ ਪਿੰਡ ਦੇ ਜੰਗਲ ਵਿਚ ਦੇਖਿਆ ਸੀ। ਉਸ ਨੇ 2 ਲੋਕਾਂ ਨੂੰ ਜੰਗਲ ਵੱਲ ਜਾਂਦੇ ਵੀ ਦੇਖਿਆ ਹੈ। ਜਦੋਂ ਔਰਤ ਜੰਗਲ ਵਿਚ ਪਹੁੰਚੀ ਤਾਂ ਧੀ ਜੰਗਲ ਵਿਚ ਰੋਂਦੀ ਹੋਈ ਮਿਲੀ।