Uncategorized
CRIME: 55 ਸਾਲ ਦੇ ਤਾਏ ਨੇ ਆਪਣੀ 3 ਸਾਲ ਦੀ ਮਾਸੂਮ ਭਤੀਜੀ ਨਾਲ ਕੀਤਾ ਕੁਕਰਮ…

ਖਮਾਣੋਂ 26JUNE 2023: ਹੁਣ ਦੇ ਰਿਸ਼ਤੇ ਤਾ ਸਿਰਫ ਨਾ ਦੇ ਹੀ ਰਿਹਾ ਗਏ ਹਨ, ਅੱਜਕਲ੍ਹ ਕਿਸੇ ਤੇ ਯਕੀਨ ਕਰਨਾ ਬਹੁਤ ਹੀ ਔਖਾ ਹੋ ਗਿਆ ਹੈ, ਇਸੇ ਤਰ੍ਹਾਂ ਦਾ ਮਾਮਲਾ ਪਿੰਡ ਖਮਾਣੋਂ ਤੋਂ ਸਾਹਮਣੇ ਆ ਰਿਹਾ ਹੈ ਜਿਥੇ 55 ਸਾਲਾ ਵਿਅਕਤੀ ਵੱਲੋਂ ਆਪਣੀ 3 ਸਾਲਾ ਭਤੀਜੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਦਾ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਖੇੜੀ ਨੌਧ ਸਿੰਘ ਦੇ ਮੁੱਖ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ 3 ਸਾਲਾ ਬੱਚੀ ਦੀ ਮਾਂ ਨੇ ਸਬ-ਇੰਸਪੈਕਟਰ ਨਵਨੀਤ ਕੌਰ ਨੂੰ ਬਿਆਨ ਦਰਜ ਕਰਵਾਇਆ ਕਿ ਜੀਜਾ ਮੇਰੀ 3 ਸਾਲਾ ਬੱਚੀ ਨੂੰ ਵਰਗਲਾ ਕੇ ਲੈ ਗਿਆ ਹੈ।
ਘਰ ‘ਚ ਕੋਈ ਨਾ ਹੋਣ ਕਾਰਨ ਉਸ ਨੇ ਛੱਤ ‘ਤੇ ਜਾ ਕੇ ਉਸ ਨਾਲ ਬਲਾਤਕਾਰ ਕੀਤਾ। ਸਬ-ਇੰਸਪੈਕਟਰ ਨਵਦੀਪ ਕੌਰ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੀੜਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।