Punjab
70 ਸਾਲਾ ਬਜ਼ੁਰਗ ਦੀ ਨੌਜਵਾਨਾਂ ਨੇ ਕੁੱਟ ਕੁੱਟ ਕੀਤੀ ਹੱਤਿਆ, CCTV ਕੈਮਰੇ ‘ਚ ਕੈਦ ਹੋਈ ਘਟਨਾ

ਪੰਜਾਬ ਦੇ ਮੋਗਾ ਜ਼ਿਲੇ ਦੇ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ‘ਚ ਬਾਬਾ ਰੁਖਰ ਦਾਸ ਦੇ ਧਾਰਮਿਕ ਸਥਾਨ ‘ਤੇ ਕੁਝ ਨੌਜਵਾਨਾਂ ਵੱਲੋਂ 70 ਸਾਲਾ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਸ ਦੇ ਨਾਲ ਹੀ ਬਜ਼ੁਰਗ ਨੂੰ ਬਚਾਉਣ ਆਏ ਬਾਈਕ ਸਵਾਰ ਦੋ ਵਿਅਕਤੀਆਂ ਦੀ ਵੀ ਬਦਮਾਸ਼ਾਂ ਨੇ ਕੁੱਟਮਾਰ ਕੀਤੀ। ਮ੍ਰਿਤਕ ਬਜ਼ੁਰਗ ਸਾਧੂ ਸਿੰਘ ਦਾ ਘਰ ਧਾਰਮਿਕ ਸਥਾਨ ਦੇ ਨੇੜੇ ਹੈ। ਉਹ ਅਕਸਰ ਇਸ ਅਸਥਾਨ ‘ਤੇ ਸੇਵਾ ਕਰਦੇ ਸਨ ਅਤੇ ਕਈ ਵਾਰ ਰਾਤ ਵੀ ਰਹੇ।
ਬੁੱਧਵਾਰ ਨੂੰ ਵੀ ਉਹ ਉਥੇ ਹੀ ਰੁਕਿਆ ਅਤੇ ਰਾਤ ਕਰੀਬ 10 ਵਜੇ ਸਾਧੂ ਸਿੰਘ ਨੂੰ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਾ। ਜਿਸ ਦੇ ਨਾਲ ਹੀ ਇਸ ਮਾਮਲੇ ਵਿੱਚ ਬਾਘਾਪੁਰਾਣਾ ਪੁਲੀਸ ਨੇ 4 ਵਿਅਕਤੀਆਂ ਖ਼ਿਲਾਫ਼ ਧਾਰਾ 302, 120ਬੀ, 148, 149 ਤਹਿਤ ਕੇਸ ਦਰਜ ਕੀਤਾ ਗਿਆ ਹੈ।