Connect with us

Punjab

ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਟੱਕਰ

Published

on

4 ਜਨਵਰੀ 2024: ਧੁੰਦ ਅਤੇ ਗੱਡੀ ਦੀ ਤੇਜ਼ ਰਫ਼ਤਾਰ ਦੇ ਕਾਰਨ ਘੁਲਾਲ ਟੋਲ ਹਾਦਸਾ ਦੇ ਕੋਲ ਹਾਦਸਾ ਵਾਪਰਿਆ ਹੈ , ਦੱਸਿਆ ਜਾ ਰਿਹਾ ਹੈ ਕਿ ਮਿੱਲ ਤੋਂ ਕਰਮਚਾਰੀ ਵਾਪਿਸ ਘਰ ਜਾ ਰਿਹਾ ਸੀ|

ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ ਕਈ ਫੱਟੜ ਘੁਲਾਲ ਟੋਲ ਪਲਾਜ਼ਾ ਤੋਂ ਸਿਵਲ ਹਸਪਤਾਲ ਦੇ ਵਿੱਚ ਲਿਆਂਦੇ ਗਏ। ਜਿੰਨਾ ਚੋਂ ਦੋ ਜਾਂ ਤਿੰਨ ਦੇ ਜਿਆਦਾ ਸੱਟਾਂ ਲੱਗੀਆਂ ਹੋਈਆਂ ਸਨ ।ਇਨਾ ਫੱਟੜਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ ਡਾਕਟਰ ਦਾ ਇਹ ਵੀ ਕਹਿਣਾ ਸੀ ਕਿ ਹਾਦਸੇ ਦਾ ਕਾਰਨ ਗੱਡੀ ਦੀ ਤੇਜ਼ ਰਫਤਾਰ ਦੱਸਿਆ ਜਾ ਰਿਹਾ ਜਿੰਨਾ ਦੇ ਜਿਆਦਾ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਹੈ।