International
ਉੱਡਦੇ ਜਹਾਜ਼ ‘ਚ ਵਾਪਰਿਆ ਵੱਡਾ ਹਾਦਸਾ, ਯਾਤਰੀਆਂ ਨੂੰ ਪਈਆਂ ਭਾਜੜਾਂ!

ਉੱਡ ਰਹੇ ਜਹਾਜ਼ ਵਿੱਚ ਉਸ ਸਮੇਂ ਯਾਤਰੀਆਂ ਦੇ ਸਾਹ ਸੁੱਕ ਗਏ ਜਦੋਂ ਅਚਾਨਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਇਹ ਖਬਰ ਚੀਨ ਦੀ ਹੈ, ਜਿੱਥੇ ਹੈਨਾਨ ਏਅਰਲਾਈਨਜ਼ ਦੀ ਇਕ ਫਲਾਈਟ ਨੇ ਉਡਾਣ ਭਰੀ ਹੋਈ ਸੀ ਕਿ ਅਚਾਨਕ ਉਸ ਨਾਲ ਇਕ ਪੰਛੀ ਟਕਰਾ ਗਿਆ ਅਤੇ ਇੰਜਣ ‘ਚ ਅੱਗ ਲੱਗ ਗਈ। ਪਤਾ ਲੱਗਿਆ ਹੈ ਕਿ ਇਹ ਜਹਾਜ਼ 249 ਯਾਤਰੀਆਂ ਅਤੇ 16 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਰੋਮ ਦੇ ਫਿਯੂਮਿਸੀਨੋ ਹਵਾਈ ਅੱਡੇ ਤੋਂ ਚੀਨ ਦੇ ਸ਼ੇਨਜ਼ੇਨ ਜਾ ਰਿਹਾ ਸੀ।
ਇਹ ਘਟਨਾ ਟੇਕਆਫ ਦੇ ਕੁਝ ਹੀ ਮਿੰਟਾਂ ਬਾਅਦ ਵਾਪਰੀ। ਜਹਾਜ਼ ਲਗਭਗ 25,000 ਫੁੱਟ ਦੀ ਉਚਾਈ ‘ਤੇ ਸੀ, ਜਦੋਂ ਅਚਾਨਕ ਪੰਛੀ ਦੇ ਟਕਰਾਉਣ ਕਾਰਨ ਸੱਜੇ ਇੰਜਣ ਨੂੰ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ‘ਚ ਦਹਿਸ਼ਤ ਫੈਲ ਗਈ।
ਇਸ ਸਥਿਤੀ ਨੂੰ ਸਮਝਦੇ ਹੋਏ, ਜਹਾਜ਼ ਦੇ ਪਾਇਲਟ ਨੇ ਤੁਰੰਤ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਫਲਾਈਟ ਨੂੰ ਵਾਪਸ ਰੋਮ ਦੇ ਫਿਯੂਮਿਸੀਨੋ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ। ਹਵਾਈ ਅੱਡੇ ‘ਤੇ ਮੌਜੂਦ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਅੱਗ ਬੁਝਾਈ ਅਤੇ ਯਾਤਰੀਆਂ ਨੂੰ ਐਮਰਜੈਂਸੀ ਗੇਟ ਰਾਹੀਂ ਸੁਰੱਖਿਅਤ ਬਾਹਰ ਕੱਢਿਆ। ਇਸ ਖ਼ਤਰਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ‘ਚ ਜਹਾਜ਼ ਦੇ ਇੰਜਣ ‘ਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਜਾ ਸਕਦੀਆਂ ਹਨ।
ਹੈਨਾਨ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਯਾਤਰੀ ਨੂੰ ਸਰੀਰਕ ਤੌਰ ‘ਤੇ ਨੁਕਸਾਨ ਨਹੀਂ ਪਹੁੰਚਿਆ ਹੈ। ਏਅਰਲਾਈਨ ਨੇ ਘਟਨਾ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਇਟਾਲੀਅਨ ਕੋਸਟ ਗਾਰਡ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਪੰਛੀਆਂ ਦੇ ਟਕਰਾਉਣ ਕਾਰਨ ਹੋਈ ਹੈ।