National
ਮੁੰਬਈ ਦੇ ਉਪਨਗਰ ਕੁਰਲਾ ‘ਚ ਹੋਇਆ ਵੱਡਾ ਹਾਦਸਾ, ਬਾਜ਼ਾਰ ‘ ਚ ਲੱਗੀ ਅੱਗ, ਦੁਕਾਨਾਂ ਸੜ ਕੇ ਹੋਇਆ ਸੁਆਹ

ਮੁੰਬਈ ਦੇ ਉਪਨਗਰ ਕੁਰਲਾ ਦੇ ਇੱਕ ਬਾਜ਼ਾਰ ਵਿੱਚ ਅੱਗ ਲੱਗਣ ਕਾਰਨ ਕਰੀਬ 25 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਕਰੀਬ 10.15 ਵਜੇ ਕੁਰਲਾ (ਪੱਛਮੀ) ਵਿੱਚ ਸੀਐਸਐਮਟੀ ਰੋਡ ’ਤੇ ਇੱਕ ਦੁਕਾਨ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਕਰੀਬ 25 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਆਖਰੀ ਸੂਚਨਾ ਮਿਲਣ ਤੱਕ ਅੱਗ ‘ਤੇ ਕਾਬੂ ਪਾਉਣ ਦੇ ਯਤਨ ਜਾਰੀ ਸਨ। ਦੁਕਾਨਾਂ ਵਿੱਚ ਕਿਸੇ ਦੇ ਫਸੇ ਹੋਣ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਮੌਜੂਦ ਹਨ।