Punjab
ਸ਼ਹੀਦੀ ਜੋੜ ਮੇਲੇ ਦਾ ਲੰਗਰ ਬਣਾ ਰਹੀਆਂ ਔਰਤਾਂ ਨਾਲ ਹੋਇਆ ਵੱਡਾ ਹਾਦਸਾ

ਭੋਗਲਾ ਰੋਡ ‘ਤੇ ਲੰਗਰ ਬਣਾ ਰਹੀਆਂ ਔਰਤਾਂ ਨੂੰ ਇਕ ਬੇਕਾਬੂ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 3 ਔਰਤਾਂ ਮਾਮੂਲੀ ਜ਼ਖਮੀ ਹੋ ਗਈਆਂ।ਭੋਗਲਾ ਰੋਡ ’ਤੇ ਪੰਜਾਬ ਐਨਕਲੇਵ ਨੇੜੇ ਸੰਗਤ ਵੱਲੋਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਉੱਥੇ ਔਰਤਾਂ ਅੱਗ ਦੇ ਚੁੱਲ੍ਹੇ ‘ਤੇ ਇੱਕ ਪਾਸੇ ਰੋਟੀਆਂ ਬਣਾ ਰਹੀਆਂ ਸਨ ਕਿ ਅਚਾਨਕ ਇੱਕ ਬੇਕਾਬੂ ਕਾਰ ਇਨ੍ਹਾਂ ਔਰਤਾਂ ‘ਤੇ ਚੜ੍ਹ ਗਈ, ਜਿਸ ਕਾਰਨ ਵਿਕਾਸ ਨਗਰ ਦੀ ਰਹਿਣ ਵਾਲੀ ਹੰਸੋ ਦੀ ਮੌਤ ਹੋ ਗਈ, ਜਦਕਿ 3 ਔਰਤਾਂ ਜ਼ਖਮੀ ਹੋ ਗਈਆਂ।ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਨੇ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ | ਗੱਡੀ ਚਲਾ ਰਿਹਾ ਸੀ ਇਸ ਸਬੰਧੀ ਫੋਨ ‘ਤੇ ਸੰਪਰਕ ਕਰਨ ‘ਤੇ ਥਾਣਾ ਖੇੜੀ ਗੰਡਿਆ ਦੇ ਐੱਸ.ਐੱਚ.ਓ. ਮਨਪ੍ਰੀਤ ਕੌਰ ਨੇ ਕਿਹਾ ਕਿ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।