Punjab
ਪੰਜਾਬ ‘ਚ ਵਾਪਰੀ ਵੱਡੀ ਵਾਰਦਾਤ, ਖਤਰਨਾਕ ਸ਼ੂਟਰ ਦਾ ਗੋਲੀ ਮਾਰ ਕੇ ਕਤਲ

ਫ਼ਿਰੋਜ਼ਪੁਰ 1 ਨਵੰਬਰ 2023 : ਸ਼ਹਿਰ ਦੇ ਵੇਹੜਾ ਬਣੋ ਵਾਲਾ ‘ਚ ਇਕ ਸਕੂਲ ਅਤੇ ਰੇਲਵੇ ਫਾਟਕ ਨੇੜੇ ਕੁਝ ਵਿਅਕਤੀਆਂ ਨੇ ਸ਼ੂਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਤਲ ਭਾਰਤ ਨਗਰ ਸਥਿਤ ਰੇਲਵੇ ਫਾਟਕ ਨੇੜੇ ਮੋਟਰਸਾਈਕਲ ‘ਤੇ ਆਏ, ਸ਼ੂਟਰ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਲਾਡੀ ਪਿੰਡ ਸ਼ੇਰ ਖਾਂ ਦਾ ਰਹਿਣ ਵਾਲਾ ਸੀ। ਲਾਡੀ ਸ਼ੂਟਰ ਸ਼ਿਸ਼ੂ ਗੈਂਗ ਦਾ ਮੈਂਬਰ ਸੀ, ਜਿਸ ਨੇ ਅਪ੍ਰੈਲ 2022 ‘ਚ ਹਾਊਸਿੰਗ ਬੋਰਡ ਕਲੋਨੀ ‘ਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਲਾਡੀ ਸ਼ੇਰਖਾਨ ਦੀ ਫੇਸਬੁੱਕ ਪੋਸਟ ‘ਤੇ ਖਾਸ ਤੌਰ ‘ਤੇ ਲਿਖਿਆ ਹੈ ‘ਗੈਂਗਸਟਰ ਐਟ ਪਬਲਿਕ ਸਰਵਿਸ ਪਰ ਵੱਖਰਾ ਅੰਦਾਜ਼।’ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਕਰਨ ਦੇ ਨਾਲ-ਨਾਲ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਦਿਨ-ਬ-ਦਿਨ ਅਪਰਾਧ ਵਧਦਾ ਜਾ ਰਿਹਾ ਹੈ। ਕਤਲ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੱਜ ਇਕ ਸ਼ਾਰਪ ਸ਼ੂਟਰ ਜਿਸ ਨੇ ਫੇਸਬੁੱਕ ‘ਤੇ ਖੁਦ ਨੂੰ ਗੈਂਗਸਟਰ ਦੱਸ ਕੇ ਪਬਲਿਕ ਸਰਵਿਸ ‘ਤੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।