Punjab
ਮਾਮੂਲੀ ਝਗੜੇ ਦੇ ਚਲਦੇ ਹੋਈ ਖੂਨੀ ਤਕਰਾਰ , ਨੌਜਵਾਨਾਂ ਨੇ ਕੀਤਾ ਹਮਲਾ ਕੀਤੀ ਫਾਇਰਿੰਗ ਦੋ ਵਿਅਕਤੀ ਹੋਏ ਜਖਮੀ

ਪੁਲਿਸ ਜਿਲਾ ਬਟਾਲਾ ਦੇ ਅਧੀਨ ਆਉਂਦੇ ਕਸਬਾ ਫਤਿਹਗੜ੍ਹ ਚੂੜੀਆਂ ਚ ਇਕ ਮਾਮੂਲੀ ਤਕਰਾਰ ਦੇ ਚਲਦੇ ਚਲੀ ਗੋਲੀ , ਹਮਲੇ ਚ ਦੋ ਲੋਕ ਜਖਮੀ ਹੋਏ ਹਨ ਜੋ ਹਸਪਤਾਲ ਚ ਜ਼ੇਰੇ ਇਲਾਜ ਹਨ | ਉਥੇ ਹੀ ਪੁਲਿਸ ਵਲੋਂ ਇਸ ਮਾਮਲੇ ਚ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਜਦਕਿ 10 ਤੋਂ ਉਪਰ ਅਣਪਛਾਤੇ ਨੌਜਵਾਨਾਂ ਖਿਲਾਫ ਫਾਇਰਿੰਗ ਅਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਉਥੇ ਹੀ ਇਸ ਮਾਮਲੇ ਤੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਪੁਲਿਸ ਥਾਣਾ ਇੰਚਾਰਜ ਪਰਭਜੋਤ ਸਿੰਘ ਨੇ ਦੱਸਿਆ ਕਿ ਮਾਮੂਲੀ ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਪ੍ਰਿੰਸ ਅਤੇ ਰੂਬੀ ਅਤੇ ਉਹਨਾਂ ਦੇ ਨਾਲ ਕੁਝ ਅਣਪਛਾਤੇ ਸਾਥੀਆਂ ਵਲੋਂ ਇਕ ਧਿਰ ਤੇ ਹਮਲਾ ਕੀਤਾ ਗਿਆ ਜਿਸ ਹਮਲੇ ਦੌਰਾਨ ਇਹਨਾਂ ਦੋਵਾਂ ਨੌਜਵਾਨਾਂ ਵਲੋਂ ਫਾਇਰ ਵੀ ਕੀਤੇ ਗਏ ਅਤੇ ਜਿਸ ਦੇ ਚਲਦੇ ਦੋ ਲੋਕ ਜਖਮੀ ਹਨ ਜਿਹਨਾਂ ਚੋ ਇਕ ਗੰਭੀਰ ਹੈ ਅਤੇ ਉਸ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਚ ਚਲ ਰਿਹਾ ਹੈ ਜਦਕਿ ਇਕ ਦਾ ਇਲਾਜ ਫਤਿਹਗੜ੍ਹ ਸਰਕਾਰੀ ਹਸਪਤਾਲ ਚ ਚਲ ਰਿਹਾ ਹੈ ਉਧਰ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਨੌਜਵਾਨਾਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |