Punjab
ਕੋਰੋਨਾ ਬਾਰੇ ਲਿਖੀ ਗਈ ਕਿਤਾਬ,ਸ਼ਮਸ਼ਾਨਘਾਟ ਵਿੱਚ ਕਿਉਂ ਕੀਤੀ ਲਾਂਚ ?
ਪਹਿਲੀ ਵਾਰ ਪੰਜਾਬੀ ਸਾਹਿਤ ਵਿੱਚ ਕੋਰੋਨਾ ਤੇ ਲਿਖੀ ਕਿਤਾਬ
ਪਹਿਲੀ ਵਾਰ ਪੰਜਾਬੀ ਸਾਹਿਤ ਵਿੱਚ ਕੋਰੋਨਾ ਤੇ ਲਿਖੀ ਕਿਤਾਬ
ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਕਿਤਾਬ ਨੂੰ ਲਾਂਚ
ਲੇਖਕ ਨੇ ਸਾਂਝੇ ਕੀਤੇ ਕੋਰੋਨਾ ਕਾਲ ਸਮੇਂ ਆਪਣੇ ਤਜ਼ਰਬੇ
ਲੁਧਿਆਣਾ,29 ਸਤੰਬਰ:(ਸੰਜੀਵ ਸੂਦ)ਸਾਹਿਤ ਹਮੇਸ਼ਾ ਲੋਕਾਂ ਨੂੰ ਸੇਧ ਦਿੰਦਾ ਹੈ,ਜੇ ਉਹ ਲੋਕ ਹਿੱਤ ਲਈ ਲਿਖਿਆ ਗਿਆ ਹੋਵੇ। ਇਸ ਸਮੇਂ ਦੁਨੀਆਂ ਕੋਰੋਨਾ ਵਾਇਰਸ ਵਰਗੀ ਨਾ ਮੁਰਾਦ ਬਿਮਾਰੀ ਨਾਲ ਝੂਜ ਰਹੀ ਹੈ ਅਤੇ ਲੁਧਿਆਣਾ ਦੇ ਰਣਜੋਧ ਸਿੰਘ ਵੱਲੋਂ ਇਸ ਵਿਸ਼ੇ ਤੇ ਇੱਕ ਕਿਤਾਬ ਲਿਖੀ ਗਈ ਹੈ। ਜਿਸਨੂੰ ਇੱਕ ਅਨੋਖੇ ਤਰੀਕੇ ਨਾਲ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ ਹੈ। ਲੁਧਿਆਣਾ ਦੇ ਅੱਜ ਢੋਲੇਵਾਲ ਸ਼ਮਸ਼ਾਨਘਾਟ ਵਿਖੇ ਪਹਿਲੀ ਵਾਰ ਕੋਈ ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਰਾਮਗੜ੍ਹੀਆ ਕਾਲਜ ਅਤੇ ਰਾਮਗੜ੍ਹੀਆ ਸ਼ਮਸ਼ਾਨਘਾਟ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਵੱਲੋਂ ਲਿਖਿਆ ਗਿਆ ਹੈ। ਉਨ੍ਹਾਂ ਇਸ ਕਿਤਾਬ ਦੇ ਵਿਚ ਲੋਕਾਂ ਨਾਲ ਕੋਰੋਨਾ ਸਮੇਂ ਦੇ ਤਜ਼ਰਬੇ ਸਾਂਝੇ ਕੀਤੇ ਨੇ, ਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲੀ ਕਿਤਾਬ ਹੋਵੇਗੀ ਜੋ ਸ਼ਮਸ਼ਾਨਘਾਟ ਦੇ ਵਿਚ ਲਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਸ਼ਮਸ਼ਾਨਘਾਟ ਦੇ ਵਿਚ ਮ੍ਰਿਤਕਾਂ ਦਾ ਸੰਸਕਾਰ ਨਹੀਂ ਹੁੰਦਾ ਸੀ ਪਰ ਉਨ੍ਹਾਂ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ,ਬਿਨਾਂ ਡਰੇ ਹੁਣ ਤੱਕ ਸ਼ਮਸ਼ਾਨਘਾਟ ਦੇ ਵਿਚ 400 ਕੋਰੋਨਾ ਮਰੀਜ਼ਾਂ ਦੇ ਸਸਕਾਰ ਕੀਤੇ ਜਾ ਚੁੱਕੇ ਹਨ।
ਰਣਜੋਧ ਸਿੰਘ ਨੇ ਕਿਤਾਬ ਨਾਲ ਸੰਬੰਧਿਤ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਕਰਨਾ ਮਹਾਂਮਾਰੀ ਦੇ ਦੌਰਾਨ ਦੇਸ਼ ਭਰ ਦੇ ਤਜ਼ਰਬੇ ਵਿਦੇਸ਼ਾਂ ਦੇ ਹਾਲਾਤ, ਕਿਵੇਂ ਇਹ ਮਹਾਂਮਾਰੀ ਚੀਨ ਤੋਂ ਇਟਲੀ,ਇਟਲੀ ਤੋਂ ਹੀ ਯੂਰਪ ਅਤੇ ਯੂਰਪ ਤੋਂ ਅਮਰੀਕਾ ਫਿਰ ਬ੍ਰਾਜ਼ਿਲ ਅਤੇ ਭਾਰਤ ਪਹੁੰਚੀ। ਉਨ੍ਹਾਂ ਕਿਹਾ ਕਿ ਕਿਵੇਂ ਲੋਕ ਆਪਣਿਆਂ ਦੇ ਸਸਕਾਰ ਕਰਨ ਤੋਂ ਵੀ ਡਰਨ ਲੱਗੇ, ਰਾਮਗੜੀਆ ਸ਼ਮਸ਼ਾਨਘਾਟ ਲੁਧਿਆਣਾ ਦਾ ਪਹਿਲਾ ਸ਼ਮਸ਼ਾਨਘਾਟ ਹੈ ਜਿੱਥੇ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਹੁਣ ਤੱਕ 400 ਤੋਂ ਬਾਅਦ ਮ੍ਰਿਤਕਾਂ ਦੇ ਸਸਕਾਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਦੱਸਿਆ ਕਿ ਇੱਕ ਗੈਸ ਚੈਂਬਰ ਤੋਂ ਹੁਣ 3 ਗੈਸ ਚੈਂਬਰ ਉਨ੍ਹਾਂ ਵੱਲੋਂ ਬਣਾਏ ਗਏ ਹਨ ਅਤੇ ਆਧੁਨਿਕ ਢੰਗ ਨਾਲ ਕੋਰੋਨਾ ਮਰੀਜ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਤਾਬ ਦੇ ਵਿੱਚ ਆਪਣੀ ਜ਼ਿੰਦਗੀ ਦੇ ਅਸਲ ਤਜ਼ਰਬੇ ਸਾਂਝੇ ਕੀਤੇ ਨੇ, ਸਰਕਾਰਾਂ ਵੱਲੋਂ ਲਏ ਗਏ ਫੈਸਲਿਆਂ ਤੇ ਵਿਅੰਗ ਵੀ ਕਸਿਆ ਗਿਆ ਹੈ।
ਇਹ ਕੋਰੋਨਾ ਬਾਰੇ ਪੰਜਾਬੀ ਸਾਹਿਤ ਵਿੱਚ ਪਹਿਲੀ ਕਿਤਾਬ ਹੋਵੇਗੀ। ਵੱਖਰੀ ਗੱਲ ਕਿ ਇਹ ਸ਼ਮਸ਼ਾਨ-ਘਾਟ ਵਿੱਚ ਲਾਂਚ ਕੀਤੀ ਗਈ ਹੈ।
Continue Reading