Connect with us

Punjab

ਫਿਰੋਜ਼ਪੁਰ: ਸਰਕਾਰੀ ਗ੍ਰਾਂਟਾਂ ਦਾ ਘਪਲਾ ਕਰਨ ਦੇ ਦੋਸ਼ ‘ਚ 14 ਖ਼ਿਲਾਫ਼ ਮਾਮਲਾ ਦਰਜ

Published

on

ਫ਼ਿਰੋਜ਼ਪੁਰ 4 ਦਸੰਬਰ 2203:  ਫਿਰੋਜ਼ਪੁਰ ਹਲਕਾ ਗੁਰੂਹਰਸਹਾਏ ਵਿਖੇ ਸਰਕਾਰੀ ਸਕੂਲਾਂ ਨੂੰ ਜਾਰੀ ਗ੍ਰਾਂਟ 1 ਕਰੋੜ 51 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 5 ਵਿਅਕਤੀਆਂ ਸਮੇਤ 4 ਹੋਰ ਨਾਮਜ਼ਦ ਵਿਅਕਤੀਆਂ ਖਿਲਾਫ 420, 465, 467, 468, 471, 409, 120-ਬੀ ਆਈਪੀਸੀ ਅਤੇ ਸੈਕਸ਼ਨ 13 ਪੀਸੀ ਐਕਟ 1988 ਤਹਿਤ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁੱਖ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਕ ਦਰਖਾਸਤ ਨੰਬਰ ਸਸਅਐਡਮਿਸ/2232 25406 11 ਅਗਸਤ 2023 ਨੂੰ ਰਾਹੀਂ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਫਿਰੋਜ਼ਪੁਰ ਨੇ ਦੱਸਿਆ ਕਿ ਆਰੋਪੀ ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰੂਹਰਸਹਾਏ-1 ਪੁੱਤਰ ਜੋਗਿੰਦਰ ਸਿੰਘ ਵਾਸੀ ਗੁੱਦੜਢੰਡੀ ਰੋਡ ਨੇੜੇ ਐੱਚਕੇਐੱਲ ਕਾਲਜ ਬੀਐੱਡ ਕਾਲੋਨੀ ਗੁਰੂਹਰਸਹਾਏ, ਚਰਨਜੀਤ ਪੁੱਤਰ ਸਾਧੂ ਰਾਮ, ਮਹਿੰਦਰ ਪਾਲ, ਰਾਕੇਸ਼ ਕੁਮਾਰ ਵਾਸੀਅਨ ਕੋਟਲੀ ਰੋਡ ਮੁਕਤਸਰ ਅਤੇ 10 ਹੋਰ ਨਾਮਜ਼ਦ ਵਿਅਕਤੀਆਂ ਨੇ ਮਿਲੀਭੁਗਤ ਕਰਕੇ 1 ਕਰੋੜ 51 ਲੱਖ ਰੁਪਏ ਦਾ ਸਕੂਲਾਂ ਨੂੰ ਜਾਰੀ ਹੋਈਆਂ ਸਰਕਾਰੀ ਗ੍ਰਾਂਟਾਂ ਦਾ ਗਬਨ ਕੀਤਾ ਹੈ । ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਬਾਅਦ ਪੜਤਾਲ ਉਕਤ ਵਿਅਕਤੀਆਂ ਖਿਲਾਫ ਸ਼ਨੀਵਾਰ ਨੂੰ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ । ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਦੱਸਦੀ ਹੈ ਕਿ ਥਾਣਾ ਮੁਖੀ ਨੇ ਐਤਵਾਰ ਨੂੰ 3 ਵਜੇ ਦੇ ਕਰੀਬ ਇਹ ਜਾਣਕਾਰੀ ਸਾਂਝਾ ਕੀਤੀ ਹੈ ।