Connect with us

Punjab

ਜਲੰਧਰ ਦੇ ਐੱਸਐੱਚਓ ਖਿਲਾਫ ਉਸ ਦੇ ਹੀ ਥਾਣੇ ‘ਚ ਮਾਮਲਾ ਦਰਜ

Published

on

8 ਦਸੰਬਰ 2023:  ਪੰਜਾਬ ਦੇ ਜਲੰਧਰ ਦੇ ਰਾਮਾਮੰਡੀ ਥਾਣੇ ਦੇ ਐਸਐਚਓ ਰਾਜੇਸ਼ ਕੁਮਾਰ ਅਰੋੜਾ ਨੂੰ ਕਮਿਸ਼ਨਰੇਟ ਪੁਲਿਸ ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਅਰੋੜਾ ਖਿਲਾਫ ਉਨ੍ਹਾਂ ਦੇ ਹੀ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਫਆਈਆਰ ਵਿੱਚ ਐਸਐਚਓ ਦੇ ਦੋ ਸਾਥੀ ਕਰਮਚਾਰੀਆਂ ਦਾ ਨਾਮ ਵੀ ਦਰਜ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਸੰਦੀਪ ਅਤੇ ਮੁਲਾਜ਼ਮ ਅਨਵਰ ਵਜੋਂ ਹੋਈ ਹੈ।