Connect with us

Punjab

ਅੰਮ੍ਰਿਤਸਰ ਦੇ ਸ਼ਹੀਦ ਉਧਮ ਨਗਰ ਵਿਖੇ ਦੀਵਾਲੀ ਦੀ ਅਤਿਸ਼ਬਾਜ਼ੀ ਚਲਾਉਣ ਮੌਕੇ ਹੋਈ ਝੜਪ

Published

on

ਇਕ ਧਿਰ ਵਲੋ ਦੂਜੀ ਧਿਰ ਤੇ ਹਥਿਆਰਾ ਨਾਲ ਕੀਤਾ ਹਮਲਾ ਵੀਡੀਓ ਹੋਈ ਵਾਇਰਲ

ਪੁਲਿਸ ਵਲੋ ਮੌਕੇ ਤੇ ਪਹੁੰਚ ਕੀਤੀ ਜਾਂਚ ਸ਼ੁਰੂ, ਕਾਰਵਾਈ ਕਰਨ ਦਾ ਦਿਤਾ ਆਸ਼ਵਾਸਨ

ਅੰਮ੍ਰਿਤਸਰ 13 ਨਵੰਬਰ 2023 : ਅੰਮ੍ਰਿਤਸਰ ਦੇ ਨਿਉ ਸ਼ਹੀਦ ਸਿੰਘ ਇਲਾਕੇ ਦਾ ਹੈ ਜਿਥੇ ਦੀਵਾਲੀ ਦੀ ਰਾਤ ਅਤਿਸ਼ਬਾਜੀ ਚਲਾਉਣ ਨੂੰ ਲੈ ਕੇ ਦੋ ਬਚਿਆ ਵਿਚ ਹੋਈ ਕਹਾਸੁਣੀ ਨੇ ਖੂਨੀ ਰੂਪ ਲੈ ਲਿਆ ਅਤੇ ਇਕ ਧਿਰ ਉਪਰ ਦੂਜੀ ਧਿਰ ਵਲੋ ਕੁਝ ਨੋਜਵਾਨਾ ਦੇ ਨਾਲ ਮਿਲ ਦਾਤਰਾ ਅਤੇ ਕਿਰਪਾਨਾ ਨਾਲ ਹਮਲਾ ਕੀਤਾ ਗਿਆ ਹੈ ਜਿਸਦੀ ਮੌਕੇ ਦੀ ਵੀਡੀਓ ਸਾਹਮਣ ਆਉਣ ਤੇ ਪੁਲਿਸ ਵਲੋ ਮੌਕੇ ਤੇ ਪਹੁੰਚ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਪਰਿਵਾਰ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਮੌਕੇ ਸਾਡਾ ਬਚਾ ਗਲੀ ਦੇ ਬਚਿਆ ਨਾਲ ਅਤਿਸ਼ਬਾਜ਼ੀ ਚਲਾ ਰਿਹਾ ਸੀ ਜਿਥੇ ਬਚਿਆ ਵਿਚ ਆਪਸੀ ਝੜਪ ਹੋਈ ਅਤੇ ਦੂਜੀ ਧਿਰ ਵਲੋ ਬਾਦ ਵੀ ਕੁਝ ਨੋਜਵਾਨ ਬੁਲਾ ਸਾਡੇ ਘਰ ਉਪਰ ਤੇਜਧਾਰ ਹਥਿਆਰਾ ਨਾਲ ਹਮਲਾ ਕਰ ਤੋੜਫੋੜ ਕੀਤੀ ਹੈ ਜਿਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਸ ਮੌਕੇ ਜਾਣਕਾਰੀ ਦਿੰਦਿਆ ਮੌਕੇ ਤੇ ਪਹੁੰਚ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।