Punjab
ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੋਚੱਕ ਨੂੰ ਮਿਲਣ ਗਏ ਕਿਸਾਨ ਆਗੂ ਨੂੰ ਕੀਤਾ ਨਜ਼ਰਬੰਦ – ਕਿਸਾਨਾਂ ਵਲੋਂ ਰੋਸ਼ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾ ਬਾਬਾ ਨਾਨਕ ਅਤੇ ਬਲਾਕ ਫਤਿਹਗਡ਼੍ਹ ਚੂਡ਼ੀਆਂ ਦੇ ਕਿਸਾਨਾਂ ਨੇ ਅੱਜ ਡੇਰਾ ਬਾਬਾ ਨਾਨਕ ਤੇ ਫਤਿਹਗਡ਼੍ਹ ਚੂਡ਼ੀਆਂ ਰੋਡ ਅੱਡਾ ਮਾਲੇਵਾਲ ਵਿਖੇ ਕਈ ਘੰਟੇ ਤਕ ਚੱਕਾ ਜਾਮ ਕਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੋਚੱਕ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਕਿਸਾਨਾਂ ਦਾ ਰੋਸ਼ ਸੀ ਕਿ ਕਿਸਾਨਾਂ ਦੀਆ ਮੰਗਾ ਨੂੰ ਲੈਕੇ ਤਹਿ ਹੋਈ ਚੰਡੀਗੜ੍ਹ ਚ ਮੀਟਿੰਗ ਕਰਨ ਗਏ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਉਹਨਾਂ ਸਮੇਤ 5 ਕਿਸਾਨ ਆਗੂਆਂ ਨੂੰ ਸੁਰੱਖਿਆ ਅਤੇ ਪੁਲਿਸ ਵਲੋਂ ਮੀਟਿੰਗ ਕਰਵਾਉਣ ਦੀ ਜਗਾਹ ਨਜ਼ਰਬੰਦ ਕੀਤਾ ਗਿਆ ਹੈ
ਚੱਕਾ ਜਾਮ ਕਰ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਬਲਾਕ ਪੁਰਾਣਾ ਸ਼ਾਲਾ ਦੇ ਆਗੂ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਮਿਲਣ ਲਈ ਸੈਕਟਰ ਤਿੱਨ ਚੰਡੀਗੜ੍ਹ ਵਿਚ ਗਏ ਜਿਥੇ ਉਹਨਾਂ ਨੂੰ ਸਮਾਂ ਦਿਤਾ ਗਿਆ ਸੀ ਲੇਕਿਨ ਮੀਟਿੰਗ ਕਰਨ ਦੀ ਜਗਾਹ ਉਥੇ ਪੁਲਿਸ ਪ੍ਰਸ਼ਾਸ਼ਨ ਅਤੇ ਉਹਨਾਂ ਦੀ ਸੁਰਖਿਆ ਵਲੋਂ ਨਜ਼ਰਬੰਦ ਕਰਵਾ ਦਿੱਤਾ ਗਿਆ ਅਤੇ ਇਸੇ ਰੋਸ ਵਜੋਂ ਉਹਨਾਂ ਕਿਸਾਨਾਂ ਨੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਡੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀ ਮੀਟਿੰਗ ਲਾਲਚੰਦ ਕਟਾਰੂਚੱਕ ਨਾਲ ਕਰਾਈ ਜਾਵੇ ਅਤੇ ਸਾਡੇ ਅਬਾਦਕਾਰ ਕਿਸਾਨਾਂ ਦਾ ਮਸਲਾ ਤੁਰੰਤ ਹੱਲ ਕਰਵਾਇਆ ਜਾਵੇ ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਡੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਜੇਕਰ ਸਾਡੀ ਕਿਸਾਨ ਆਗੂ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਹੋਰ ਵੀ ਤਿੱਖਾ ਸੰਘਰਸ਼ ਕਰੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ