Connect with us

Punjab

ਮਾਈਨਿੰਗ ਤੋਂ ਰੋਕਣ ‘ਤੇ ਕਿਸਾਨ ਦੀ ਟਰੈਕਟਰ-ਟਰਾਲੀ ਨਾਲ ਕੁਚਲ ਕੇ ਕੀਤੀ ਮੌਤ

Published

on

ਪਿੰਡ ਹੰਡੇਸਰਾ ਵਿੱਚ ਨਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਨੇ ਤੜਕੇ ਇੱਕ ਕਿਸਾਨ ਨੂੰ ਟਰੈਕਟਰ-ਟਰਾਲੀ ਨਾਲ ਕੁਚਲ ਦਿੱਤਾ ਅਤੇ ਕਿਸਾਨ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਏ.ਐਸ.ਪੀ ਡੇਰਾਬੱਸੀ ਡਾ: ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਤੜਕੇ ਕਰੀਬ 3.50 ਵਜੇ ਇਕ ਟਰੈਕਟਰ ਟਰਾਲੀ ‘ਚ ਮਿੱਟੀ ਭਰੇ ਜਾਣ ਦੀ ਆਵਾਜ਼ ਆਈ ਤਾਂ ਪਿਤਾ ਗੁਰਚਰਨ ਸਿੰਘ (60) ਵਾਸੀ ਪਿੰਡ ਡਾ. ਬਰਾਨਾ ਘਰੋਂ ਬਾਹਰ ਨਿਕਲਿਆ ਅਤੇ ਟਰੈਕਟਰ ਟਰਾਲੀ ਜਦੋਂ ਲੋਡਰਾਂ ਨੂੰ ਰੋਕਿਆ ਗਿਆ ਤਾਂ ਬਹਿਸਬਾਜ਼ੀ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਸਮੇਤ ਹੋਰ ਵਿਅਕਤੀਆਂ ਨੇ ਗੁਰਚਰਨ ਸਿੰਘ ਨੂੰ ਟਰੈਕਟਰ-ਟਰਾਲੀ ਨਾਲ ਕੁਚਲ ਦਿੱਤਾ।