Punjab
80 ਲੱਖ ਰੁਪਏ ਕਰਜ਼ਦਾਰ ਕਿਸਾਨ ਨੇ ਜ਼ਹਿਰ ਖਾ ਕੇ ਜਾਨ ਦਿੱਤੀ

ਮੋਗਾ: ਕਿਸਾਨ ਰਣਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਉਸ ਦੇ ਭਰਾ ਰਣਜੀਤ ਸਿੰਘ ਸਿਰ ਬੈਂਕ ਲਿਮਟ ਤੇ ਆੜ੍ਹਤੀਆਂ ਤੇ ਹੋਰ ਦੁਕਾਨਦਾਰਾਂ ਸਮੇਤ ਕੁੱਲ 80 ਲੱਖ ਰੁਪਏ ਦਾ ਕਰਜ਼ਾ ਸੀ। ਉਹ ਕਰਜ਼ਾ ਵਾਪਸ ਕਰਨ ਤੋਂ ਅਸਮਰਥ ਸੀ ਅਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪਿੰਡ ਭਲੂਰ ਵਿੱਚ 80 ਲੱਖ ਰੁਪੲੇ ਕਰਜ਼ਦਾਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। 45 ਸਾਲਾ ਕਿਸਾਨ ਰਣਜੀਤ ਸਿੰਘ ਘੁਮਾਣ (ਖੰਨੇ ਵਾਲੇ) ਪਿੰਡ ਭਲੂਰ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਜਾਨ ਦਿੱਤੀ।
ਕਿਸਾਨ ਰਣਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਉਸ ਦੇ ਭਰਾ ਰਣਜੀਤ ਸਿੰਘ ਸਿਰ ਬੈਂਕ ਲਿਮਟ ਤੇ ਆੜ੍ਹਤੀਆਂ ਤੇ ਹੋਰ ਦੁਕਾਨਦਾਰਾਂ ਸਮੇਤ ਕੁੱਲ 80 ਲੱਖ ਰੁਪਏ ਦਾ ਕਰਜ਼ਾ ਸੀ। ਉਹ ਕਰਜ਼ਾ ਵਾਪਸ ਕਰਨ ਤੋਂ ਅਸਮਰਥ ਸੀ ਅਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਆਖ਼ਿਰ ਉਸ ਨੇ ਬੀਤੀ ਰਾਤ ਆਪਣੇ ਘਰ ਵਿਚ ਹੀ ਜ਼ਹਿਰੀਲੀ ਵਸਤੂ ਨਿਗਲ ਲਈ।