Corona Virus
ਕੋਰੋਨਾ ਤੋਂ ਬਚਣ ਲਈ ਕੁੱਝ ਜ਼ਰੂਰੀ ਸਾਵਧਾਨੀਆਂ
ਚੰਡੀਗੜ੍ਹ , 8 ਅਪ੍ਰੈਲ : ਬੱਕਰਾ , ਮੁਰਗਾ , ਆਂਡੇ , ਮੱਛੀ ਆਦਿ ਖਾਣ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ।ਇਹਨਾਂ ਹੀ ਨਹੀਂ ਬਲਕਿ ਜਿਹੜੇ ਲੋਕ ਮਾਸਾਹਾਰੀ ਨਹੀਂ ਹਨ ਉਹ ਲੋਕ ਦੁੱਧ ਦੀਆਂ ਬਣੀਆਂ ਚੀਜ਼ਾਂ ਖਾ ਸਕਦੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕੋਰੋਨਾ ਵਾਇਰਸ ਸਿਰਫ਼ ਤੇ ਸਿਰਫ਼ ਇਕ ਮਨੁੱਖ ਦੇ ਦੂਜੇ ਮਨੁੱਖ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਕੁਝ ਜ਼ਰੂਰੀ ਜਾਣਕਾਰੀ :
1.ਹਰ ਸਮੇਂ ਦੂਰੀ ਨੂੰ ਬਰਕਰਾਰ ਰੱਖੋ
2.ਦੁਕਾਨਦਾਰ ਆਪਣੀਆਂ ਦੁਕਾਨਾਂ ਵਿੱਚ ਪੂਰੀ ਤਰ੍ਹਾਂ ਸਫ਼ਾਈ ਰੱਖਣ
3.ਮਾਸ ਨੂੰ ਬਣਾਉਣ ਤੋਂ ਪਹਿਲਾ ਉਸਨੂੰ ਚੰਗੀ ਤਰ੍ਹਾਂ ਸਾਫ ਕਰੋ
4.ਪੋਲਟਰੀ ਮਾਸ , ਮੱਛੀ , ਆਂਡੇ ਅਤੇ ਦੁੱਧ ਤੋਂ ਬਣਿਆ ਚੀਜ਼ਾਂ ਬਿਮਾਰੀਆਂ ਤੋਂ ਲੜਨ ਵਿੱਚ ਮਦਦ ਕਰਦੀਆਂ ਹਨ।
5. ਪੋਲਟਰੀ ਮੀਟ, ਅੰਡੇ ਅਤੇ ਡੇਅਰੀ ਉਤਪਾਦਾਂ ਨਾਲ ਸਬੰਧਤ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਜਾਅਲੀ ਖ਼ਬਰਾਂ ਤੋਂ ਖ਼ਬਰਦਾਰ ਰਹੋ.
6. ਭੋਜਨ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਅੱਧੇ ਪਕਾਏ ਹੋਏ ਭੋਜਨ ਤੋਂ ਪਰਹੇਜ਼ ਕਰੋ.