Corona Virus
ਅੰਮ੍ਰਿਤਸਰ ਦੇ ਗੇਟ ਹਕੀਮਾਂ ਦੀ ਵੀ ਇਕ ਲੜਕੀ ਆਈ ਕੋਰੋਨਾ ਪਾਜੀਟਿਵ
ਅੰਮ੍ਰਿਤਸਰ, 24 ਅਪ੍ਰੈਲ ( ਮਲਕੀਤ ਸਿੰਘ ) : ਅੰਮ੍ਰਿਤਸਰ ਸ਼ਹਿਰ ਦੇ ਗੇਟ ਹਕੀਮਾਂ ਇਲਾਕੇ ‘ਚ ਪੈਦੇ ਮਹੱਲਾ ਹਰਗੋਬਿੰਦਪੁਰਾ ‘ਚ ਸਿਹਤ ਅਤੇ ਪੁਲਿਸ ਵਿਭਾਗ ਦੀਆਂ ਆਈਆ ਟੀਮਾਂ ਨੂੰ ਵੇਖਕੇ ਮਹੱਲਾ ਵਾਸੀਆ ਨੂੰ ਉਸ ਸਮੇ ਹੱਥਾ ਪੈਰਾਂ ਦੀ ਪੈ ਗਈ ਜਦ ਸਿਹਤ ਵਿਭਾਗ ਦੇ ਡਾ: ਲਵਲੀਨ ਸ਼ਰਮਾਂ ਅਤੇ ਡਾ:ਅਸ਼ਨੀਸ ਬਾਜਵਾ ਦੀ ਅਗਵਾਈ ਵਿੱਚ ਆਈ ਟੀਮ ਇਥੋ ਦੇ ਰਹਿਣ ਵਾਲੀ ਇਕ ਲੜਕੀ ਦੇ ਕੋਰੋਨਾਪਾਜੀਟਿਵ ਪਾਏ ਜਾਣ ‘ਤੇ ਉਸ ਨੂੰ ਐਸੋਸੀਏਟ ਕਰਨ ਲਈ ਇਥੇ ਪੁੱਜੀ।
ਜਿਥੇ ਉਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਇਸ ਪ੍ਰੀਵਾਰ ਦੇ 8 ਮੈਬਰਾਂ ਦੇ ਕੋਰੋਨਾ ਟੈਸਟ ਕਰਵਾਏ ਸਨ ਜਿੰਨਾ ਵਿੱਚੋ 7 ਦੇ ਨੈਗਟਿਵ ਪਾਏ ਗਏ ਹਨ ਤੇ ਜਿਹੜੀ ਇਹ ਲੜਕੀ ਨੂੰ ਪਾਜੀਟਿਵ ਪਾਇਆ ਗਿਆ ਹੈ ਉਸ ਨੂੰ ਐਸੋਸੀਏਟ ਕਰਨ ਲਈ ਹਸਪਤਾਲ ‘ਚ ਰੱਖਿਆ ਜਾਏਗਾ।
ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਬੀਤੇ ਦਿਨ ਕਿਸ਼ਨਾ ਨਗਰ ਦੇ ਪਾਜੀਟਿਵ ਪਾਏ ਗਏ ਵਿਆਕਤੀਆ ਦੇ ਸਪੰਰਕ ‘ਚ ਆਈ ਸੀ।ਪੁਲਿਸ ਵਲੋ ਇਤਦਾਹ ਵਰਤਦਿਆ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।