Punjab
ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ ‘ਚ ਭਰਤੀ ਹੋਣ ਦਾ ਸੁਨਹਿਰਾ ਮੌਕਾ

ਪਟਿਆਲਾ : ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਫ਼ੌਜ ‘ਚ ਸਿਪਾਹੀ ਫਾਰਮਾ ਦੀ ਭਰਤੀ ਲਈ ਆਨ ਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਜਿਸ ਦੀ ਆਖਰੀ ਮਿਤੀ 31 ਅਗਸਤ ਹੈ। ਉਨ੍ਹਾਂ ਸਿਪਾਹੀ ਫਾਰਮਾ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਉਕਤ ਅਸਾਮੀ ਲਈ ਬਾਰ੍ਹਵੀਂ ਪਾਸ ਤੇ ਡੀ ਫਾਰਮੇਸੀ ਘੱਟੋ ਘੱਟ 55 ਫ਼ੀਸਦੀ ਅੰਕ ਨਾਲ ਜਾ ਬੀ ਫਾਰਮੇਸੀ 50 ਫ਼ੀਸਦੀ ਅੰਕ ਨਾਲ ਸਟੇਟ ਫਾਰਮਾ ਕੌਂਸਲ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਡਾਇਰੈਕਟਰ ਭਰਤੀ ਕਰਨਲ ਆਰ.ਆਰ ਚੰਦੇਲ ਨੇ ਦੱਸਿਆ ਕਿ ਸਿਪਾਈ ਫਾਰਮਾ ਦੀ ਅਸਾਮੀ ਲਈ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਦੇ 19 ਤੋਂ 25 ਸਾਲ ਦੇ ਨੌਜਵਾਨ ਵੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ (ਐਨ.ਏ.ਐਮ.ਐਸ) ਖਾਸਾ ਕੈਂਟੋਨਮੈਂਟ ਅੰਮ੍ਰਿਤਸਰ ਵਿਖੇ 16 ਸਤੰਬਰ ਤੋਂ 30 ਸਤੰਬਰ 2021 ਹੋਣ ਵਾਲੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਰਜਿਸਟਰੇਸ਼ਨ ਲਈ http://joinindianarmy.nic.in ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।