National
ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਇਆ ਬਾਰੂਦੀ ਸੁਰੰਗ ਧਮਾਕਾ

1 ਨਵੰਬਰ 2023: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਕੰਟਰੋਲ ਰੇਖਾ ਨੇੜੇ ਬੁੱਧਵਾਰ ਨੂੰ ਬਾਰੂਦੀ ਸੁਰੰਗ ‘ਚ ਧਮਾਕਾ ਹੋਇਆ। ਇਸ ‘ਚ ਫੌਜ ਦੇ ਤਿੰਨ ਜਵਾਨ ਜ਼ਖਮੀ ਹੋਏ ਹਨ। ਭਾਰਤੀ ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁੰਛ ਵਿੱਚ ਮੇਂਢਰ ਸੈਕਟਰ ਦੀ ਫਗਵਾੜੀ ਗਲੀ ਵਿੱਚ ਗਸ਼ਤ ਦੌਰਾਨ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ।
ਜ਼ਖਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉੱਥੋਂ ਦੋ ਜਵਾਨਾਂ ਨੂੰ ਰਾਜੌਰੀ ਦੇ ਇੱਕ ਫੌਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਦਰਅਸਲ, ਫੌਜ ਸੁਰੱਖਿਆ ਕਾਰਨਾਂ ਕਰਕੇ ਸਰਹੱਦੀ ਖੇਤਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਂਦੀ ਹੈ। ਕੁਝ ਸਮੇਂ ਬਾਅਦ ਇਹ ਬਾਰੂਦੀ ਸੁਰੰਗਾਂ ਘਾਹ ਅਤੇ ਝਾੜੀਆਂ ਨਾਲ ਢੱਕ ਜਾਂਦੀਆਂ ਹਨ। ਨਜ਼ਰ ਨਾ ਆਉਣ ‘ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।