Connect with us

Punjab

ਬੱਚੇ ਨੂੰ ਸਕੂਲ ਛੱਡ ਵਾਪਿਸ ਘਰ ਜਾਂਦੇ ਵਿਅਕਤੀ ਤੇ ਮੋਟਰਸਾਈਕਲ ਸਵਾਰਾ ਨੇ ਕੀਤਾ ਹਮਲਾ

Published

on

15 ਦਸੰਬਰ 2023:  ਅੱਜ ਸਵੇਰੇ ਮੋਗਾ ਦੇ ਸਰਦਾਰ ਨਗਰ ਤੋਂ ਸਾਧਾਂਵਾਲੀ ਬਸਤੀ ਨੂੰ ਜਾਂਦੀ ਸੜਕ ‘ਤੇ ਮੋਟਰਸਾਈਕਲ ‘ਤੇ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਘਰ ਪਰਤ ਰਹੇ ਵਿਅਕਤੀ ‘ਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਰਵੀ ਜੋ ਕਿ ਆਪਣੇ ਬੱਚੇ ਨੂੰ ਛੱਡ ਕੇ ਮੋਟਰਸਾਈਕਲ ‘ਤੇ ਵਾਪਸ ਆ ਰਿਹਾ ਸੀ, ਜਿਸ ਨੂੰ ਮੋਟਰਸਾਈਕਲ ਸਵਾਰਾਂ ਨੇ ਪਹਿਲਾਂ ਲੱਤਾਂ ਮਾਰੀਆਂ ਅਤੇ ਬਾਅਦ ‘ਚ ਉਥੇ ਪਈਆਂ ਇੱਟਾਂ ਨਾਲ ਹਮਲਾ ਕਰ ਦਿੱਤਾ। ਕੁਟਮਾਰ ਦੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ । ਉੱਥੇ ਮੌਜੂਦ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਹਟਾਇਆ ਅਤੇ ਹਮਲਾਵਰ ਉਥੋਂ ਹਮਲਾ ਕਰਕੇ ਭੱਜ ਗਏ। ਜ਼ਖਮੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜ਼ਖਮੀ ਰਵੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਬੱਚੇ ਨੂੰ ਸਕੂਲ ਛੱਡਣ ਤੋਂ ਬਾਅਦ ਵਾਪਸ ਆ ਰਿਹਾ ਸੀ ਤਾਂ ਰਸਤੇ ‘ਚ ਕੁਝ ਲੜਕਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਰਵੀ ਨੇ ਦੱਸਿਆ ਕਿ ਉਸ ਨੇ ਹਮਲਾਵਰ ਨੂੰ ਨਹੀਂ ਪਛਾਣਿਆ ਪਰ ਕੁਝ ਮਹੀਨੇ ਪਹਿਲਾਂ ਕਿਸੇ ਨੇ ਉਸ ਦੀ ਪਤਨੀ ਦੀ ਫੋਟੋ ਵਾਇਰਲ ਕਰ ਦਿੱਤੀ ਸੀ ਅਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਉਸ ਨੂੰ ਲਗਦਾ ਕਿ ਸ਼ਾਇਦ ਉਸ ਨੇ ਉਸ ‘ਤੇ ਹਮਲਾ ਕੀਤਾ ਹੈ।