Punjab
DSP ਦਿਲਪ੍ਰੀਤ ਮੌਤ ਮਾਮਲੇ ‘ਚ ਨਵਾਂ ਮੋੜ, ਪਤਨੀ ‘ਤੇ ਲੱਗੇ ਦੋਸ਼
2 ਮਾਰਚ 2024: ਲੁਧਿਆਣਾ ਵਿਖੇ DSP ਦਿਲਪ੍ਰੀਤ ਸਿੰਘ ਸ਼ੇਰਗਿੱਲ ਦੀ ਮੌਤ ਮਾਮਲੇ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। DSP ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਤਨੀ ‘ਤੇ ਗੰਭੀਰ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਰਿਵਾਰ ਵੱਲੋਂ ਅੱਜ ਮਾਡਲ ਟਾਊਨ ਸਥਿਤ ਦਿਲਪ੍ਰੀਤ ਦੇ ਪੁਰਾਣੇ ਘਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦਿਲਪ੍ਰੀਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਦੀ ਪਤਨੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਦਿਲਪ੍ਰੀਤ ਸਿੰਘ ਨੂੰ ਖਾਣੇ ਵਿੱਚ ਕੋਈ ਸ਼ੱਕੀ ਪਦਾਰਥ ਮਿਲਾ ਕੇ ਦਿੱਤਾ ਜਾ ਗਿਆ ਸੀ।
22 ਫਰਵਰੀ ਨੂੰ ਦਿਲਪ੍ਰੀਤ ਸਿੰਘ ਦੀ ਜਿੰਮ ‘ਚ ਕਸਰਤ ਕਰਦੇ ਸਮੇਂ ਮੌਤ ਹੋ ਗਈ ਸੀ। ਡੀਐਸਪੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਦਿਲ ਫਟਣ ਕਾਰਨ ਹੋਈ ਹੈ। ਉਸ ਨੂੰ 90 ਫੀਸਦੀ ਹਾਰਟ ਬਲਾਕੇਜ ਸੀ। ਦੱਸ ਦੇਈਏ ਕਿ ਉਹ ਮਲੇਰਕੋਟਲਾ ਵਿੱਚ ਤਾਇਨਾਤ ਸੀ ਅਤੇ ਉਹ ਲੁਧਿਆਣਾ ਵਿੱਚ ਏ.ਸੀ.ਪੀ. ਰਹਿ ਚੁੱਕੇ ਹਨ। ਉਸ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਉਹ ਸਿਹਤ ਪ੍ਰਤੀ ਬਹੁਤ ਚੇਤੰਨ ਸੀ ਅਤੇ ਨਿਯਮਿਤ ਤੌਰ ‘ਤੇ ਜਿੰਮ ਜਾਂਦਾ ਸੀ।