Punjab
ਮੁੱਲਾਂਪੁਰ ਦਾਖਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਬੱਚਿਆਂ ਸਣੇ ਮਾਂ ਦੀ ਮੌ+ਤ

ਮੁੱਲਾਂਪੁਰ ਦਾਖਾ 20 ਜੂਨ 2023 : ਮੁੱਲਾਂਪੁਰ ਦਾਖਾ ਵਿਚ ਬੀਤੀ ਰਾਤ ਕਰੀਬ 12 ਵਜੇ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇੱਕ ਤੇਜ਼ ਰਫ਼ਤਾਰ ਸਿਆਜ਼ ਕਾਰ ਨੇ ਮਾਂ ਅਤੇ ਉਸ ਦੇ ਤਿੰਨ ਬੱਚਿਆਂ ਸਣੇ ਉਹਨਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ।
ਇੱਕ ਬੱਚਾ ਹਸਪਤਾਲ ਵਿੱਚ ਦਾਖਲ ਹੈ। ਏ.ਐਸ.ਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਚੰਦਰ ਕਲਾ ਦੇਵੀ ਪਤਨੀ ਮੁਕੇਸ਼ ਸਦਾ ਪਿੰਡ ਬਾਬਹਾਨ ਜ਼ਿਲ੍ਹਾ ਖਗੜੀਆ (ਬਿਹਾਰ) ਆਪਣੇ 3 ਬੱਚਿਆਂ ਨਾਲ ਪਿੰਡ ਦਾਖਾ ਨੂੰ ਜਾ ਰਹੀ ਸੀ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸਿਆਜ਼ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਬੱਚਿਆਂ ਰਾਜਨ (4) ਅਤੇ ਜਾਨਕੀ (3) ਦੀ ਮੌਤ ਹੋ ਗਈ |