Connect with us

Punjab

ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ ‘ਚੋਂ ਪਾਕਿ ਡਰੋਨ ਬਰਾਮਦ

Published

on

31 ਦਸੰਬਰ 2203: ਖਾਲੜਾ ਪੁਲਿਸ ਨੇ ਸਰਹੱਦ ਪਾਰੋਂ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦਿਆਂ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਡਰੋਨ ਡੀਜੇਆਈ ਮੈਟ੍ਰਿਕ (ਮੇਡ ਇਨ ਚਾਈਨਾ) ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਜਾਂਚ ਦੌਰਾਨ ਪਤਾ ਲੱਗਾ ਕਿ ਬਰਾਮਦ ਡਰੋਨ ਅਤੇ ਹੈਰੋਇਨ ਕਥਿਤ ਤੌਰ ‘ਤੇ ਪਾਕਿਸਤਾਨ ਤੋਂ ਭੇਜੀ ਗਈ ਸੀ।ਬੀ.ਐੱਸ.ਐੱਫ ਅਤੇ ਪੁਲਸ ਸਰਹੱਦੀ ਪਿੰਡਾਂ ‘ਚ ਲਗਾਤਾਰ ਗਸ਼ਤ ਕਰ ਰਹੀ ਹੈ।