Life Style
ਰਾਸ਼ਨ ਵਾਲੀ ਬੋਰੀ ਤੋਂ ਬਣਿਆ ਪਲਾਜ਼ੋ, ਕੀਮਤ ਦੱਸੀ ਜਾ ਰਹੀ 60,000 ਰੁਪਏ

ਹੁਣ ਦੇ ਸਮੇ ਵਿਚ ਫੈਸ਼ਨ ਇਕ ਅਜਿਹੀ ਚੀਜ਼ ਹੈ ਬਣ ਗਿਆ ਹੈ ਕਿ ਜਿਸ ਨੇ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਆਪਣੇ ਪਿਸ਼ੋਕੜ ਵਿੱਚ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਜਿਵੇਂ ਹੀ ਕੋਈ ਫੈਸ਼ਨ ਟ੍ਰੈਂਡ ‘ਚ ਆਉਂਦਾ ਹੈ ਅਤੇ ਕੋਈ ਵੱਡਾ ਡਿਜ਼ਾਈਨਰ ਇਸ ‘ਤੇ ਆਪਣਾ ਟੈਗ ਲਗਾਉਂਦਾ ਹੈ ਤਾਂ ਇਹ ਹਰ ਕਿਸੇ ਦਾ ਪਸੰਦੀਦਾ ਬਣ ਜਾਂਦਾ ਹੈ। ਫਿਰ ਹਰ ਕੋਈ ਇਸ ਨੂੰ ਪਹਿਨ ਕੇ ਸਟਾਈਲਿਸ਼ ਬਣਨ ਦੀ ਕੋਸ਼ਿਸ਼ ਕਰਦਾ ਹੈ।
ਅਜਿਹਾ ਹੀ ਇੱਕ ਫੈਸ਼ਨ ਟ੍ਰੈਂਡ ਇੰਸਟਾਗ੍ਰਾਮ sachkadwahai ਉਤੇ ਦੇਖਿਆ ਗਿਆ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਸਿਰ ਫੜ ਲਵੋਗੇ। ਜਿਨ੍ਹਾਂ ਬੋਰੀਆਂ ਵਿਚ ਲੋਕ ਕਣਕ-ਝੋਨਾ ਰੱਖਦੇ ਹਨ, ਹੁਣ ਉਨ੍ਹਾਂ ਨੂੰ ਕੱਪੜੇ ਲਈ ਵਰਤਿਆ ਜਾ ਰਿਹਾ ਹੈ। ਯਾਨੀ ਜੇਕਰ ਤੁਸੀਂ ਫੈਸ਼ਨ ਦੇ ਨਵੇਂ ਟਰੈਂਡ ਨੂੰ ਅਪਣਾਓਗੇ ਤਾਂ ਤੁਹਾਨੂੰ ਬੋਰੀ ਪਾ ਕੇ ਘੁੰਮਣਾ ਪਵੇਗਾ। ਪਰ ਅੱਜ ਇਸ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ।