National
ਫਲਾਈਟ ‘ਚ ਦੇਰੀ ਤੋਂ ਪਰੇਸ਼ਾਨ ਯਾਤਰੀ ਨੇ ਕੀਤਾ ਟਵੀਟ, ਸੋਸ਼ਲ ਮੀਡੀਆ ‘ਤੇ ਲਿਖਿਆ- ਫਲਾਈਟ ਹਾਈਜੈਕ

ਦਿੱਲੀ ਪੁਲਿਸ ਨੇ ਦੁਬਈ-ਜੈਪੁਰ ਫਲਾਈਟ ਹਾਈਜੈਕ ਬਾਰੇ ਝੂਠਾ ਟਵੀਟ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਸਥਾਨ ਦੇ ਨਾਗੌਰ ਦਾ ਰਹਿਣ ਵਾਲਾ ਮੋਤੀ ਸਿੰਘ ਰਾਠੌਰ ਜਿਸ ਫਲਾਈਟ ‘ਚ ਦੁਬਈ ਤੋਂ ਜੈਪੁਰ ਜਾ ਰਿਹਾ ਸੀ, ਉਸ ਨੂੰ ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ‘ਤੇ ਲੈਂਡ ਕਰਨਾ ਪਿਆ।

ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ
ਇਹ ਘਟਨਾ ਬੀਤੇ ਬੁੱਧਵਾਰ (25 ਜਨਵਰੀ) ਨੂੰ ਵਾਪਰੀ ਜਦੋਂ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ 58 ਨੇ ਖਰਾਬ ਮੌਸਮ ਕਾਰਨ ਸਵੇਰੇ 9.45 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਦਿੱਲੀ ਏ.ਟੀ.ਸੀ ਨੇ ਮੌਸਮ ਠੀਕ ਹੋਣ ਤੋਂ ਬਾਅਦ ਦੁਪਹਿਰ 1.40 ਵਜੇ ਫਲਾਈਟ ਨੂੰ ਉਡਾਣ ਭਰਨ ਲਈ ਮਨਜ਼ੂਰੀ ਦਿੱਤੀ। ਇਸ ਦੌਰਾਨ 29 ਸਾਲਾ ਮੋਤੀ ਸਿੰਘ ਨੇ ਟਵੀਟ ਕੀਤਾ।

ਮੁਲਜ਼ਮਾਂ ਖ਼ਿਲਾਫ਼ ਕਈ ਧਾਰਾਵਾਂ ਵਿੱਚ ਕੇਸ ਦਰਜ
ਡੀਸੀਪੀ ਏਅਰਪੋਰਟ ਨੇ ਕਿਹਾ ਕਿ ਟਵੀਟ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਟੀ ਤੁਰੰਤ ਜਾਂਚ ਵਿੱਚ ਜੁੱਟ ਗਈ। ਦਿੱਲੀ ਪੁਲਿਸ ਸਮੇਤ ਸਾਰੀਆਂ ਏਜੰਸੀਆਂ ਵੱਲੋਂ ਫਲਾਈਟ ਦੀ ਜਾਂਚ ਕੀਤੀ ਗਈ ਅਤੇ ਫਿਰ ਫਲਾਈਟ ਨੂੰ ਦੁਬਾਰਾ ਭੇਜਿਆ ਗਿਆ। ਪੁਲਸ ਮੁਤਾਬਕ ਦੋਸ਼ੀ ਯਾਤਰੀ ਨੂੰ ਉਸ ਦੇ ਸਾਮਾਨ ਸਮੇਤ ਉਤਾਰਿਆ ਗਿਆ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
