Connect with us

Punjab

ਕਰੋੜਾਂ ਰੁਪਏ ਦੀ ਨਗਦੀ ਨਾਲ ਕਾਬੂ ਕੀਤਾ ਵਿਅਕਤੀ, ਜਾਂਚ ‘ਚ ਜੁੱਟੀ ਪੁਲਿਸ

Published

on

ਬੱਸ ਦੇ ਵਿੱਚੋਂ ਕਰੋੜਾਂ ਰੁਪਏ ਦੀ ਨਗਦੀ ਫੜੀ ਗਈ ਹੈ। ਖ਼ਬਰ ਪੰਜਾਬ-ਹਰਿਆਣਾ ਬਾਰਡਰ ‘ਤੇ ਸਥਿਤ ਡੂਮ ਵਾਲੀ ਬੈਰੀਅਰ ਦੀ ਦੱਸੀ ਜਾ ਰਹੀ ਹੈ, ਜਿੱਥੇ ਬੱਸ ਵਿੱਚ ਸਵਾਰ ਹੋ ਕੇ ਜਾ ਰਹੇ ਇਕ ਵਿਅਕਤੀ ਕੋਲੋਂ 1 ਕਰੋੜ 20 ਲੱਖ ਰੁਪਏ ਦੀ ਨਗਦੀ ਸੀ।

ਇਸ ਸਬੰਧੀ ਡੀ.ਐਸ.ਪੀ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇੰਟਰਸਟੇਟ ਨਾਕੇ ਲਗਾਏ ਗਏ ਹਨ। ਇਨ੍ਹਾਂ ਨਾਕਿਆਂ ‘ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਇੱਕ ਬੱਸ ਵਿੱਚੋਂ ਕਰੋੜਾਂ ਰੁਪਏ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਨਗਦੀ ਸਬੰਧੀ ਉਹਨਾਂ ਵੱਲੋਂ ਫਲਾਇੰਗ ਸਕਾਡ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜਾਂਚ ਵਿੱਚ ਵੱਡਾ ਖੁਲਾਸਾ-

ਉਕਤ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਉਕਤ ਵਿਅਕਤੀ ਖੁਦ ਨੂੰ ਮੋਗਾ ਦਾ ਰਹਿਣ ਵਾਲਾ ਦੱਸ ਰਿਹਾ ਹੈ ਅਤੇ ਮਨੀ ਐਕਸੇਜ਼ਰ ਕੋਲ ਨੌਕਰੀ ਕਰਨ ਬਾਰੇ ਗੱਲ ਕਰ ਰਿਹਾ ਹੈ।