Punjab
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 25 ਨੂੰ ਜਾਵੇਗਾ ਪਾਕਿਸਤਾਨ
ਐਸਜੀਪੀਸੀ ਦੀ ਅਗਵਾਈ ਹੇਠ 25 ਨੂੰ ਐਸਜੀਪੀਸੀ ਦਫਤਰ ਤੋਂ ਰਵਾਨਾ ਹੋਵੇਗਾ ਜਥਾ
ਐਸਜੀਪੀਸੀ ਬਿ ਸ਼ਰਧਾਲੂਆਂ ਨੂੰ ਪਾਸਪੋਰਟ ਕੀਤੇ ਜਾਰੀ
45 % ਸ਼ਰਧਾਲੂਆਂ ਦੇ ਪਾਕਿਸਤਾਨ ਸਰਕਾਰ ਨੇ ਵਿਜੇ ਕੱਟੇ
25 ਨਵੰਬਰ 2023: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਮਨਾਉਣ ਲਈ 25 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧ ਕਮੇਟੀ ਦੀ ਅਗਵਾਈ ਹੇਠ ਰਵਾਨਾ ਹੋਵੇਗਾ ਅੱਜ ਐਸਜੀਪੀਸੀ ਵੱਲੋਂ ਸਿੱਖ ਸਰਧਾਲੂਆਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਇਸ ਦੌਰਾਨ ਵਿਜੇ ਮਿਲਣ ਤੇ ਸ਼ਰਧਾਲੂਆਂ ਅੰਦਰ ਖੁਸ਼ੀ ਦੇ ਲਹਿਰ ਦੇਖਣ ਨੂੰ ਮਿਲੀ ਸਰਧਾਲੂਆਂ ਨੇ ਕਿਹਾ ਕਿ ਓਹ੍ਹ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਹਨ
ਇਸ ਮੌਕੇ ਅਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੀ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਤੇ ਇਕ ਵਿਸ਼ੇਸ਼ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦਾ ਹੈ, ਇਸ ਵਾਰ ਵੀ ਇਹ ਜਥਾ ਲਗਭਗ 1684 ਨਾਮ ਭੇਜੇ ਗਏ ਸਨ ਜਿਨਾਂ ਵਿੱਚੋਂ ਲਗਭਗ 800 ਦੇ ਕਰੀਬ ਨਾ ਪਾਕਿਸਤਾਨ ਅੰਬੈਸੀ ਵੱਲੋਂ ਕੱਟ ਦਿੱਤੇ ਗਏ ਹਨ ਉਹਨਾਂ ਦੱਸਿਆ ਕਿ ਜਿਨਾਂ ਸ਼ਰਧਾਲੂਆਂ ਨੂੰ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਸਤੇ ਮਿਲੇ ਹਨ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਰ ਜਿਨਾਂ ਦੇ ਵੀਜੇ ਕੱਟੇ ਗਏ ਹਨ ਉਹਨਾਂ ਦੇ ਵਿੱਚ ਰੋਸ ਹੈ ਉਹਨਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਲਈ ਵੀਜੇ ਦਿੱਤੇ ਜਾਣ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਸਕਣ,ਓਹਨਾਂ ਕਿਹਾ ਅਸੀਂ ਦੋਵਾਂ ਸਰਕਾਰਾਂ ਨੂੰ ਪਾਕਿਸਤਾਨ ਤੇ ਹਿੰਦੁਸਤਾਨ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਗੁਰਸਿੱਖ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਕੇ ਦਿੱਤੇ ਜਾਣ ਤਾਂ ਜੋ ਆਪਣੇ ਵਿਛੜੇ ਗੁਰਧਾਵਾਂ ਦਰਸ਼ਨ ਕਰ ਸਕਣ , ਹ ਉਹਨਾਂ ਕਿਹਾ ਲਗਭਗ 45% ਦੇ ਲਗਭਗ ਜਿਹੜੇ ਨਾਂ ਕੱਢ ਦਿੱਤੇ ਆ। ਜਿੰਨਾਂ ਕਰਕੇ ਸਿੱਖਾਂ ਚ ਜਾਂ ਜਿਹੜੇ ਜਥੇ ਦੀ ਜਾਣਾ ਚਾਹੁੰਦੇ ਉਹਨਾਂ ਚ ਭਾਰੀ ਰੋਸ ਆ ਤੇ ਉਥੋਂ ਦੀ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉੱਥੋਂ ਦੇ ਜਿਹੜੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦਾ ਪ੍ਰਬੰਧ ਵਧੀਆ ਤਰੀਕੇ ਨਾਲ ਚਲਾਇਆ ਜਾਵੇ ਉਥੋਂ ਦੇ ਲੰਗਰ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਚਲਾਏ ਜਾਣ ਕਿਉਂਕਿ ਆਮ ਨੋਟਿਸ ਚਾਹੁੰਦੇ ਆ ਕਿ ਉਹ ਪ੍ਰਾਈਵੇਟ ਜਿਹੜੇ ਕੋਈ ਏਜੰਸੀ ਉਹਨੂੰ ਲੰਗਰ ਦਾ ਪ੍ਰਬੰਧ ਦਿੱਤਾ ਆ ਔਰ ਲੰਗਰ ਦਾ ਪ੍ਰਬੰਧ ਕੋਈ ਏਜੰਸੀ ਨਹੀਂ ਚਲਾ ਸਕਦੀ|