Punjab
ਫਿਰੋਜ਼ਪੁਰ ਦੇ ਜੀਰਾ ‘ਚ ਵਾਪਰਿਆ ਸੜਕੀ ਹਾਦਸਾ, ਦੋ ਕਾਰਾਂ ਦੀ ਹੋਈ ਟੱਕਰ

6 ਮਾਰਚ 2024: ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਨਜ਼ਦੀਕ ਫਰੀਦਕੋਟ ਰੋਡ ਤੇ ਭਿਆਨਕ ਐਕਸੀਡੈਂਟ ਹੋਇਆ ਹੈ| ਇਸ ਐਕਸੀਡੈਂਟ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ। ਹਾਦਸੇ ਦੌਰਾਨ ਇੱਕ ਕਾਰ ਸਵਿਫਟ ਡਿਜ਼ਾਇਰ ਜੋ ਜੀਰਾ ਤੋਂ ਫਰੀਦਕੋਟ ਵੱਲ ਜਾ ਰਹੀ ਸੀ| ਤੇਜ਼ ਰਫਤਾਰ ਹੋਣ ਕਰਕੇ ਡਿਵਾਈਡਰ ਵਿੱਚ ਲੱਗੇ ਇੱਕ ਖੰਭੇ ਨਾਲ ਟਕਰਾਈ ਤੇ ਦੂਸਰੇ ਸਾਈਡ ਇਕ ਕਾਰ ਵਿੱਚ ਜਾਕੇ ਵੱਜੀ| ਜਿਸ ਨਾਲ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਖਮੀਆ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
Continue Reading