Punjab
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਮੁਕੇਰੀਆਂ18ਸਤੰਬਰ 2023 : ਜਲੰਧਰ-ਪਠਾਨਕੋਟ ਕੌਮੀ ਸ਼ਾਹਰਾਹ ’ਤੇ ਗੁਲਜ਼ਾਰ ਢਾਬਾ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਦੀ ਆਹਮੋ-ਸਾਹਮਣੇ ਟਰੱਕ ਦੇ ਪਿਛਲੇ ਹਿੱਸੇ ਨਾਲ ਟੱਕਰ ਹੋ ਗਈ। ਇਸ ਕਾਰਨ ਡਰਾਈਵਰ ਤੇ ਕੰਡਕਟਰ ਸਮੇਤ 14 ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਈਵੇ ਪੈਟਰੋਲਿੰਗ ਇੰਸਪੈਕਟਰ ਜਗਜੀਤ ਸਿੰਘ ਅਤੇ ਐੱਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਹਰਿਆਣਾ ਰੋਡਵੇਜ਼ ਦੀ ਬੱਸ ਨੰਬਰ ਐਚ.ਆਰ., 69, ਜੀ.ਵੀ. 2975 ਜੰਮੂ ਤੋਂ ਹਰਿਆਣਾ ਜਾ ਰਹੀ ਸੀ।
ਗੁਲਜ਼ਾਰ ਢਾਬੇ ਨੇੜੇ ਮੀਂਹ ਦੌਰਾਨ ਬਰੇਕਾਂ ਨਾ ਲੱਗਣ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਹਾਦਸੇ ਵਿੱਚ 14 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਮੁਕੇਰੀਆਂ ਅਤੇ ਦਸੂਹਾ ਦੇ ਸਰਕਾਰੀ ਹਸਪਤਾਲਾਂ ਵਿੱਚ ਭੇਜਿਆ ਗਿਆ। ਇਸ ਹਾਦਸੇ ਵਿੱਚ ਵਿਨੋਦ ਯਾਦਵ, ਪ੍ਰਕਾਸ਼, ਗੰਗਾ ਰਾਮ, ਈਸ਼ਾ, ਮੁਲਖਰਾਜ, ਸੁਖਵਿੰਦਰ, ਅਸ਼ੀਸ਼, ਦਿਨੇਸ਼ ਕੁਮਾਰ, ਪਰਵੀਨ ਅਤੇ ਬੱਸ ਡਰਾਈਵਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਜ਼ਖਮੀ ਹੋਏ ਸਵਾਰੀਆਂ ਨੇ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਦੂਜੀ ਬੱਸ ਫੜ ਕੇ ਆਪਣੇ ਘਰਾਂ ਨੂੰ ਰਵਾਨਾ ਹੋ ਗਏ।