Connect with us

Punjab

ਪੁਲਿਸ ਮੁਕਾਬਲੇ ਵਿਚ ਇਕ ਸ਼ਾਰਪ ਸ਼ੂਟਰ ਦੀ ਮੌਤ: ਅੰਮ੍ਰਿਤਸਰ

Published

on

ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਧੜੇ ਨਾਲ ਸਬੰਧਤ ਪੰਜਾਬ ਦੇ ਲੋੜੀਂਦੇ ਦੋ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਦੇ ਐਨਕਾਊਂਟਰ ਦੀ ਖਬਰ ਹੈ। ਸੂਤਰਾਂ ਮੁਤਾਬਕ ਇਸ ਮੁਕਾਬਲੇ ਵਿੱਚ ਜਗਰੂਪ ਰੂਪਾ ਮਾਰਿਆ ਗਿਆ ਹੈ ਅਤੇ ਮੰਨੂ ਕੁੱਸਾ ਲਗਾਤਾਰ ਏ.ਕੇ.-47 ਨਾਲ ਗੋਲੀਬਾਰੀ ਕਰ ਰਿਹਾ ਹੈ। ਇਸ ਮੁਕਾਬਲੇ ‘ਚ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।