Connect with us

Punjab

ਅੰਮ੍ਰਿਤਸਰ ਤੋਂ ਸਿਹਤ ਅਧਿਕਾਰੀਆਂ ਦੀ ਇਕ ਸਪੈਸ਼ਲ ਟੀਮ ਨੇ ਗੁਰਦਾਸਪੁਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ ਭਰੇ ਸੈਂਪਲ

Published

on

ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਅੰਮ੍ਰਿਤਸਰ ਤੋਂ ਆਈ ਸਿਹਤ ਅਧਿਕਾਰੀਆਂ ਦੀ ਇਕ ਸ਼ਪੈਸ਼ਲ ਟੀਮ ਨੇ ਗੁਰਦਾਸਪੁਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰ ਇਕ ਦੁਕਾਨ ਤੇ ਕੈਮੀਕਲ ਰੰਗਾਂ ਨਾਲ ਬਣੀਆ ਮਠਿਆਈ ਨੂੰ ਨਸ਼ਟ ਕਰ ਸੈਂਪਲ ਲੈਕੇ ਜਾਂਚ ਦੇ ਲਈ ਭੇਜੇ ਅਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਸਰਕਾਰ ਦੀਆਂ ਜਾਰੀ ਹਦਾਇਤਾਂ ਮੁਤਾਬਕ ਹੀ ਮਠਿਆਈਆਂ ਬਨਾਈਆ ਜਾਣ ਅਤੇ ਕਿਹਾ ਕਿ ਹੁਕਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

ਗੁਰਦਾਸਪੁਰ ਵਿਚ ਅੰਮ੍ਰਿਤਸਰ ਤੋਂ ਦੁਕਾਨਾਂ ਦੀ ਚੈਕਿੰਗ ਕਰਨ ਲਈ ਪਹੁੰਚੀ ਟੀਮ ਦੀ ਅਧਿਕਾਰੀ ਡਾ ਭਾਰਤੀ ਕੰਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਮਿਲਕ ਐਂਡ ਮਿਲਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿਚ ਇਕ ਜਿਲ੍ਹੇ ਦੇ ਅਧਿਕਾਰੀ ਦੂਸਰੇ ਜਿਲ੍ਹੇ ਵਿੱਚ ਜਾ ਕੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਚੰਗੀ ਮਠਿਆਈ ਮਿਲ ਸਕੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਮੀਕਲ ਦੇ ਨਾਲ ਮਠਿਆਈਆਂ ਬਣਾਉਂਦਾ ਹੈ ਜਾਂ ਫਿਰ ਕੋਈ ਪੁਰਾਣੀ ਮਠਿਆਈ ਵੇਚਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਏ ਹਨ ਅਤੇ ਗੁਰਦਾਸਪੁਰ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਕ ਦੁਕਾਨ ਦੇ ਉੱਪਰ 10 ਕਿੱਲੋ ਦੇ ਕਰੀਬ ਰੰਗ ਵਾਲੀ ਮਠਿਆਈ ਪਾਈ ਗਈ ਹੈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਦੁੱਧ ਤੋਂ ਬਣੀਆਂ ਮਿਠਿਆਈ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ ਹਨ ਅਤੇ ਦੁਕਾਨਦਾਰਾਂ ਨੂੰ ਤਾਡ਼ਨਾ ਕੀਤੀ ਗਈ ਹੈ ਕਿ ਉਹ ਸ਼ੁੱਧ ਅਤੇ ਸਹੀ ਮਠਿਆਈ ਵੇਚਣ ਅਤੇ ਜੋ ਮਠਿਆਈਆਂ ਬਨਾਈਆ ਹਨ ਉੱਪਰ ਐਕਸਪਾਇਰੀ ਡੇਟ ਦਾ ਲੇਵਲ ਜ਼ਰੂਰ ਲਗਾਉਣ ਜੇਕਰ ਕੋਈ ਉਲੰਘਣ ਕਰਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ