Connect with us

Punjab

ਇਕ ਤੇਜ਼ ਰਫਤਾਰ ਸਕੂਲ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਮੌਕੇ ਮੌਕੇ ਤੇ ਹੋਈ ਮੌਤ

Published

on

ਗੁਰਦਾਸਪੁਰ ਤੋ ਡੇਰਾ ਬਾਬਾ ਨਾਨਕ ਰੋਡ ਤੇ ਹੋਇਆ ਦਰਦਨਾਕ ਹਾਦਸਾ ਤੇਜ਼ ਰਫਤਾਰ ਸਕੂਲ ਬੱਸ ਨੇ ਇੱਕ ਮੋਟਸਾਈਕਲ ਸਵਾਰ ਨੂੰ ਕੁਚਲਿਆ, ਵਿਅਕਤੀ ਦੀ ਹੋਈ ਮੌਕੇ ਤੇ ਮੌਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਕਲਾਨੌਰ ਰੋਡ ਤੇ ਪਿੰਡ ਗਜਨੀਪੁਰ ਨੇੜੇ ਇਕ ਤੇਜ਼ ਰਫ਼ਤਾਰ ਸਕੂਲ ਬੱਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਬੱਸ ਚਾਲਕ ਮੌਕੇ ਤੋਂ ਹੋਇਆ ਫਰਾਰ ਉਹਨਾਂ ਨੇ ਕਿਹਾ ਕਿ ਮ੍ਰਿਤਕ ਸਾਬਕਾ ਫੌਜੀ ਸੀ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਬੱਸ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਜੀਵਨ ਸਿੰਘ ਦੱਸਿਆ ਕਿ ਸਾਨੂੰ ਸੂਚਨਾਂ ਮਿਲੀ ਸੀ ਕਿ ਗੁਰਦਾਸਪੁਰ ਤੋਂ ਕਲਾਨੌਰ ਤੇ ਗਜਨੀਪੁਰ ਪਿੰਡ ਦੇ ਨੇੜੇ ਇਕ ਤੇਜ਼ ਰਫਤਾਰ ਬੱਸ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਮੋਟਰਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਨੇ ਕਿਹਾ ਕਿ ਇਸ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਸਾਬਕਾ ਫੌਜੀ ਸੀ ਜੋ ਕਲਾ ਨੂੰ ਤੋਂ ਗੁਰਦਾਸਪੁਰ ਵਲ ਨੂੰ ਕਿਸੇ ਕੰਮ ਲਈ ਜਾ ਰਿਹਾ ਸੀ ਜਿਸ ਦੌਰਾਨ ਪਿੰਡ ਹਰੀਪੁਰ ਨੇੜੇ ਤੇਜ਼ ਰਫ਼ਤਾਰ ਬੱਸ ਵੱਲੋਂ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਪਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ।