Connect with us

Punjab

ਦੇਸ਼ ਭਗਤ ਯੂਨੀਵਰਸਿਟੀ ‘ਚ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੀਤੀ ਖੁਦਕੁਸ਼ੀ

Published

on

31 JULY 2023: ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਬੀਏਐਮਐਸ ਦੇ ਵਿਦਿਆਰਥੀ ਵੱਲੋਂ ਐਤਵਾਰ ਨੂੰ ਖੁਦਕੁਸ਼ੀ ਕੀਤੀ ਗਈ। ਉੱਥੇ ਹੀ ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ ਜ਼ੀਸ਼ਾਨ ਅਹਿਮਦ ਬੇਗ (23 ਸਾਲ) ਪੁੱਤਰ ਇਰਸ਼ਾਦ ਅਹਿਮਦ ਬੇਗ ਵਾਸੀ ਕਿਸ਼ਤਵਾੜ, ਜੰਮੂ ਵਜੋਂ ਹੋਈ ਹੈ। ਜ਼ੀਸ਼ਾਨ ਨੇ ਯੂਨੀਵਰਸਿਟੀ ਦੇ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਐਤਵਾਰ ਰਾਤ 9:30 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ।

ਜੀਸ਼ਾਨ ਬੀਏਐਮਐਸ (ਚੌਥਾ ਸਾਲ) ਦਾ ਵਿਦਿਆਰਥੀ ਸੀ ਅਤੇ ਡੀਬੀਯੂ ਦੇ ਡੀ-ਬਲਾਕ ਹੋਸਟਲ ਵਿੱਚ ਰਹਿੰਦਾ ਸੀ। ਸੂਤਰਾਂ ਅਨੁਸਾਰ ਡੀਬੀਯੂ ਪ੍ਰਸ਼ਾਸਨ ਨੇ ਵਿਦਿਆਰਥੀ ਦੀ ਫੀਸ ਵਿੱਚ 8 ਲੱਖ ਰੁਪਏ ਹੋਰ ਬਕਾਇਆ ਹਨ। ਵਿਦਿਆਰਥੀ ’ਤੇ ਯੂਨੀਵਰਸਿਟੀ ਵੱਲੋਂ ਫੀਸ ਜਮ੍ਹਾਂ ਕਰਵਾਉਣ ਲਈ ਦਬਾਅ ਪਾਇਆ ਗਿਆ। ਇਸ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ।

ਹੜਤਾਲ ‘ਤੇ ਵਿਦਿਆਰਥੀ
ਵਿਦਿਆਰਥੀ ਦੀ ਮੌਤ ਤੋਂ ਬਾਅਦ ਮੈਡੀਕਲ ਵਿਦਿਆਰਥੀਆਂ ਨੇ ਦੇਸ਼ ਭਗਤ ਹਸਪਤਾਲ ਦੇ ਕੈਂਪਸ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀ ਇਨਸਾਫ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠ ਗਏ।
ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਮੰਡੀ ਗੋਬਿੰਦਗੜ੍ਹ ਪੁਲੀਸ ਦੇ ਅਧਿਕਾਰੀਆਂ ਨੇ ਕੁਝ ਵਿਦਿਆਰਥੀਆਂ ਦੇ ਬਿਆਨ ਕਲਮਬੰਦ ਕੀਤੇ ਹਨ। ਮ੍ਰਿਤਕ ਵਿਦਿਆਰਥੀ ਦੇ ਮਾਪੇ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਮਾਪਿਆਂ ਦੇ ਬਿਆਨਾਂ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।