Connect with us

International

ਕੁਵੈਤ ‘ਚ ਅਚਾਨਕ ਇਮਾਰਤ ‘ਚ ਲੱਗੀ ਅੱਗ, 4 ਭਾਰਤੀਆਂ ਸਮੇਤ 35 ਲੋਕਾਂ ਦੀ ਮੌਤ

Published

on

ਅਚਾਨਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਹਾਦਸੇ ਦੌਰਾਨ ਕਰੀਬ 35 ਲੋਕਾਂ ਦੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਕੁਵੈਤ ਵਿੱਚ ਵਾਪਰੀ ਹੈ, ਜਿੱਥੇ ਦੱਖਣੀ ਮਾਂਗਫ ਜ਼ਿਲ੍ਹੇ ਵਿੱਚ ਇਕ ਇਮਾਰਤ ‘ਚ ਅੱਗ ਲੱਗੀ। ਇਹ ਵੀ ਪਤਾ ਲੱਗਿਆ ਹੈ ਕਿ ਹਾਦਸੇ ਦੌਰਾਨ ਜ਼ਖ਼ਮੀ ਹੋਏ 50 ਲੋਕ ਹਸਪਤਾਲ ਵਿਚ ਭਰਤੀ ਕਰਵਾਏ ਗਏ ਹਨ। ਫਿਲਹਾਲ ਰਾਹਤ ਤੇ ਬਚਾਅ ਕੰਮ ਜਾਰੀ ਹੈ। ਕੁਵੈਤ ਨਿਊਜ਼ ਏਜੰਸੀ ਨੇ ਦੱਸਿਆ ਕਿ ਬੁੱਧਵਾਰ ਸਵੇਰੇਸਾਰ ਘਟਨਾ ਵਾਪਰੀ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ 4 ਭਾਰਤੀ ਵੀ ਸ਼ਾਮਿਲ ਹਨ। ਇਸ ਭਿਆਨਕ ਅੱਗ ਵਿੱਚ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ। ਜਿਸ ਇਮਾਰਤ ‘ਚ ਅੱਗ ਲੱਗੀ ਉੱਥੇ ਮਜ਼ਦੂਰ ਰਹਿੰਦੇ ਸਨ। ਇਸ ਤੋਂ ਇਲਾਵਾ ਦਰਜਨਾਂ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ ਗਿਆ ਹੈ।

ਦੂਜੇ ਪਾਸੇ ਦੱਖਣੀ ਕੁਵੈਤ ਦੇ ਮੰਜਫ ਸ਼ਹਿਰ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ‘ਕੁਵੈਤ ਸ਼ਹਿਰ ‘ਚ ਲੱਗੀ ਭਿਆਨਕ ਅੱਗ ਤੋਂ ਅਸੀਂ ਡੂੰਘੇ ਸਦਮੇ ‘ਚ ਹਾਂ। ਰਿਪੋਰਟ ਮੁਤਾਬਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਾਡੇ ਰਾਜਦੂਤ ਕੈਂਪ ਵਿੱਚ ਪਹੁੰਚ ਗਏ ਹਨ। ਅਸੀਂ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।’ ਜੈਸ਼ੰਕਰ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਬਯਾਬ ਹੋਣ ਦੀ ਕਾਮਨਾ ਕਰਦੇ ਹਾਂ। ਇਸ ਦੇ ਨਾਲ ਹੀ ਕਿਹਾ ਕਿ ਭਾਰਤੀ ਦੂਤਾਵਾਸ ਹਰ ਸੰਭਵ ਮਦਦ ਕਰੇਗਾ।

Continue Reading