Punjab
ਸਾਲ ਦੇ ਅਖੀਰਲੇ ਦਿਨ ਕੁੜੀ ਦੇ ਨਾਲ ਵਾਪਰਿਆ ਭਿਆਨਕ ਹਾਦਸਾ, ਸੜਕ ਹੋਈ ਖੁਣੋਂ-ਖੂਨ

31 ਦਸੰਬਰ 2203: ਪਟਿਆਲਾ ਦੇ ਅਫਸਰ ਕਲੋਨੀ ਇਲਾਕੇ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਸਕੂਟਰੀ ਸਵਾਰ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਿਕ ਮੁਰਗੀਆਂ ਨਾਲ ਭਰੀ ਹੋਈ ਮਹਿੰਦਰਾ ਪਿਕਅਪ ਗੱਡੀ ਉਥੋਂ ਤੇਜ਼ ਰਫਤਾਰ ਦੇ ਨਾਲ ਗੁਜਰ ਰਹੀ ਸੀ ਲੇਕਿਨ ਅੱਗੇ ਇੱਕ ਸਕੂਟਰੀ ਤੇ ਸਵਾਰ ਲੜਕੀ ਜਾ ਰਹੀ ਸੀ ਜਿਸ ਉੱਪਰ ਇਹ ਗੱਡੀ ਚੜੀ ਤੇ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਲੇਕਿਨ ਜਿਸ ਗੱਡੀ ਦੇ ਨਾਲ ਹਾਦਸਾ ਵਾਪਰਿਆ ਹੈ ਉਹ ਗੱਡੀ ਚਾਲਕ ਤੇਜ਼ ਰਫਤਾਰ ਦੇ ਨਾਲ ਗੱਡੀ ਭਜਾ ਕੇ ਉਥੋਂ ਦੀ ਲੈ ਗਿਆ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੱਸਣ ਮੁਤਾਬਕ ਗੱਡੀ ਚਾਲਕ ਬਹੁਤ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ ਅਤੇ ਉਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਐਂਬੂਲੈਂਸ ਨੂੰ ਬੜੀ ਦੇਰ ਪਹਿਲਾਂ ਫੋਨ ਕੀਤਾ ਸੀ ਲੇਕਿਨ ਉਹ ਕਾਫੀ ਦੇਰ ਬਾਅਦ ਆਏ ਨੇ ਜਿਸ ਕਰਕੇ ਇਹ ਸਾਰਾ ਭਾਣਾ ਵਾਪਰਿਆ ਦੂਜੇ ਪਾਸੇ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ