Connect with us

Punjab

ਰੋਡ ‘ਤੇ ਖੜ੍ਹੀ ਕਾਰ ‘ਚ ਲੱਗੀ ਭਿਆਨਕ ਅੱਗ, ਜ਼ਬਰਦਸਤ ਹੋਇਆ ਧਮਾਕਾ, ਫਾਇਰ ਬ੍ਰਿਗੇਡ ਨੇ ਅੱਗ ‘ਤੇ ਪਾਇਆ ਕਾਬੂ

Published

on

ਜਗਰਾਉਂ ਪੁਲ ਐਲੀਵੇਟਿਡ ਰੋਡ ‘ਤੇ ਪਿੰਡ ਛਾਉਣੀ ਦੇ ਹੇਠਾਂ ਖੜ੍ਹੀ ਆਲਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅਚਾਨਕ ਅੱਗ ਲੱਗਣ ਤੋਂ ਬਾਅਦ ਕਾਰ ਵਿੱਚ ਜ਼ਬਰਦਸਤ ਧਮਾਕੇ ਹੋਏ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਥੋੜ੍ਹੀ ਦੇਰ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਇਹ ਕਾਰ ਛਾਉਣੀ ਦੇ ਇਲਾਕੇ ਵਿੱਚ ਕਿਸ ਦੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।