Punjab
ਅੰਮ੍ਰਿਤਸਰ ਦੇ ਘਰ ‘ਚ ਲੱਗੀ ਭਿਆਨਕ ਅੱਗ

13 ਨਵੰਬਰ 2023: ਜਿੱਥੇ ਪੰਜਾਬ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਨਾਲ ਦਿਵਾਲੀ ਅਤੇ ਦੀਪ ਮਾਲਾ ਕਰ ਰਹੇ ਆ ਸਨ ਪਰ ਉੱਥੇ ਹੀ ਅੰਮ੍ਰਿਤਸਰ ਦੇ ਪੰਡੋਰੀ ਸਿੱਧਵਾਂ ਪਿੰਡ ਦੇ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗੀ ਜਿਹਦੇ ਵਿੱਚ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਘਰ ਵਾਲਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਜਿਹਦੇ ਵਿੱਚ ਇੱਕ ਗੱਡੀ ਉਹ ਵੀ ਸੜ ਕੇ ਸਵਾਹ ਹੋ ਗਈ| ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਰੋਸ਼ਨੀ ਸੀ ਪਰ ਉੱਥੇ ਹੀ ਇਸ ਘਰ ਦੇ ਵਿੱਚ ਕਾਲਾ ਧੂਆ ਬਲਦਾ ਨਜ਼ਰ ਆਇਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ| ਪਰਿਵਾਰ ਦੇ ਵੱਲੋਂ ਸਰਕਾਰ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ| ਅੱਗ ਲੱਗਣ ਦਾ ਕਾਰਨ ਹਜੇ ਤੱਕ ਨਹੀਂ ਪਤਾ ਲੱਗ ਸਕਿਆ ਹੈ|