Connect with us

Punjab

ਖੇਤਾਂ ‘ਚ ਲੱਗੀ ਭਿਆਨਕ ਅੱਗ, ਅੱਗ ਨਾਲ ਝੁਲਸਿਆ ਕਿਸਾਨ

Published

on

ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ | ਜਿੱਥੇ ਨਾੜ ਨੂੰ ਅੱਗ ਲੱਗੀ ਹੋਈ ਸੀ ਜਿੱਥੇ ਦੇਖਦੇ ਸੀ ਦੇਖਦੇ ਇਹ ਨਾੜ ਦੀ ਅੱਗ ਕਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਗਈ ਜਿੱਥੇ ਇਸ ਕਿਸਾਨ ਵੱਲੋਂ ਆਪਣੀ ਪੈਲੀ ਵਿੱਚ ਨਾੜ ਦੀ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨਾੜ ਦੀ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਕਿਸਾਨ ਦੀ ਅੱਗ ਨਾਲ ਝੁਲਸਣ ਕਰਕੇ ਮੌਤ ਹੋ ਗਈ ਜਿਸ ਨੂੰ ਇਲਾਜ ਲਈ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਤੁਰੰਤ ਲਿਜਾਇਆ ਗਿਆ|

ਪੀੜਤ ਕਿਸਾਨ ਦੇ ਪਰਿਵਾਰਕ ਮੈਂਬਰ ਨੇ ਇਸ ਹਾਦਸੇ ਨੂੰ ਲੈ ਕੇ ਕੀ ਕਿਹਾ…

ਇਸ ਸਬੰਧੀ ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ ਤੇ ਇਹ ਨਾੜ ਵੱਧਦੀ ਵੱਧਦੀ ਉਹਨਾਂ ਦੇ ਖੇਤਾਂ ਤੱਕ ਆ ਪਹੁੰਚੀ ਜਿੱਥੇ ਇਸ ਕਿਸਾਨ ਵੱਲੋਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਇਸ ਦੀ ਮੌਤ ਹੋ ਗਈ|

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਇਸ ਦੀ ਮੌਤ ਹੋਈ ਹੈ ਜਿਸ ਦੀ ਡੈਡ ਬੋਡੀ ਨੂੰ ਪੋਸਟਮਾਰਟਮ ਕਰਵਾਉਣ ਲਈ ਅਜਨਾਲਾ ਦੇ ਸਿਵਿਲ ਹਸਪਤਾਲ ਲਿਆਂਦਾ ਗਿਆ ਹੈ ਅਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।