Punjab
ਅੰਮ੍ਰਿਤਸਰ ‘ਚ ਮੋਬਾਈਲ ਫੋਨ ਖੋਹ ਕਰਨ ਵਾਲੇ ਚੋਰ ਨੂੰ ਕੀਤਾ ਕਾਬੂ

25 ਦਸੰਬਰ 2023: ਅੰਮ੍ਰਿਤਸਰ ਦੇਰ ਰਾਤ ਇਲਾਕਾ ਤਹਿਸੀਲਪੁਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਨੌਜਵਾਨ ਇੱਕ ਲੜਕੇ ਕੋਲੋਂ ਫੋਨ ਖੋ ਕੇ ਫਰਾਰ ਹੋਣ ਲੱਗੇ ਅਸਲ ਵਿੱਚ ਲੜਕਾ ਘਰ ਦੇ ਬਾਹਰ ਖੜਾ ਹੋ ਕੇ ਆਪਣਾ ਫੋਨ ਤੇ ਗੱਲ ਕਰ ਰਿਹਾ ਸੀ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਉਸਦਾ ਫੋਨ ਖੋ ਕੇ ਫਰਾਰ ਹੋਣ ਲੱਗੇ ਤੇ ਉੱਥੇ ਹੀ ਜਦੋਂ ਉਸ ਲੜਕੇ ਵਲੋਂ ਸ਼ੋਰ ਸ਼ਰਾਬਾ ਕੀਤਾ ਗਿਆ ਤਾਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਉਹ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸਦੇ ਚਲਦੇ ਇਕ ਚੋਰ ਨੂੰ ਇਲਾਕੇ ਦੇ ਲੋਕਾਂ ਨੇ ਕਾਬੂ ਕਰ ਲਿਆ ਤੇ ਦੂਸਰਾ ਉਸਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਉਥੇ ਹੀ ਇਲਾਕਾ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਲੜਕਾ ਆਪਣੇ ਘਰ ਦੇ ਬਾਹਰ ਫੋਨ ਸੁਣ ਰਿਹਾ ਸੀ ਤੇ ਦੋ ਨੌਜਵਾਨਾਂ ਵਲੋਂ ਉਸ ਦਾ ਫੋਨ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਚਲਦੇ ਮੌਕੇ ਤੇ ਹੀ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਦੂਸਰੇ ਦਾ ਉਸਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਉਹਨਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਪਹਿਲੇ ਵੀ ਇਹਨਾਂ ਵੱਲੋਂ ਕਈ ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅੱਜ ਇਹ ਮੌਕੇ ਤੇ ਕਾਬੂ ਆਏ ਹਨ ਜਦੋਂ ਅਸੀਂ ਇਸਦੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਉਲਟਾ ਸਾਡੇ ਨਾਲ ਹੀ ਦੁਰਵਿਹਾਰ ਕਰਨ ਲੱਗ ਪਏ। ਜਿਹਦੇ ਚਲਦੇ ਇਲਾਕਾ ਵਾਸੀਆਂ ਵਿੱਚ ਕਾਫੀ ਰੋਸ਼ ਪਾਇਆ ਗਿਆ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਮਿਲੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੁਲਿਸ ਮੁਲਾਜ਼ਮ ਭੇਜੇ ਸਨ। ਉਹਨਾਂ ਵੱਲੋਂ ਚੋਰ ਨੂੰ ਫੜ ਲਿਆ ਗਿਆ ਹੈ। ਨਾਲ ਆਪਣੇ ਲੈ ਕੇ ਹਨ ਤੇ ਜਾਂਚ ਕੀਤੀ ਜਾਏਗੀ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਜੋ ਵੀ ਦੋਸ਼ੀ ਹੋਏਗਾ ਉਸਨੂੰ ਸਜਾ ਦਿੱਤੀ ਜਾਵੇਗੀ।