India
ਮਹਾਰਾਸ਼ਟਰ ਦੇ ਭਿਵੰਡੀ ‘ਚ ਤਿੰਨ ਮੰਜ਼ਿਲਾਂ ਇਮਾਰਤ ਹੋਈ ਢਹਿ-ਢੇਰੀ
ਮਹਾਰਾਸ਼ਟਰ ਦੇ ਭਿਵੰਡੀ ‘ਚ ਵਾਪਰਿਆ ਵੱਡਾ ਹਾਦਸਾ ,ਤਿੰਨ ਮੰਜ਼ਿਲਾਂ ਇਮਾਰਤ ਹੋਈ ਢਹਿ ਢੇਰੀ

ਮਹਾਰਾਸ਼ਟਰ ਦੇ ਭਿਵੰਡੀ ‘ਚ ਵਾਪਰਿਆ ਵੱਡਾ ਹਾਦਸਾ
ਤਿੰਨ ਮੰਜ਼ਿਲਾਂ ਇਮਾਰਤ ਹੋਈ ਢਹਿ ਢੇਰੀ
ਹਾਦਸੇ ‘ਚ 8 ਲੋਕਾਂ ਦੀ ਹੋਈ ਮੌਤ
ਕਈ ਲੋਕ ਹਾਲੇ ਵੀ ਮਲਬੇ ਹੇਠਾਂ ਫਸੇ
NDRF ਦੀ ਟੀਮਾਂ ਨੇ ਮੌਕੇ ‘ਤੇ ਪੁੱਜ ਕੇ ਸੰਭਾਲਿਆ ਮੋਰਚਾ
ਕਈ ਲੋਕਾਂ ਨੂੰ ਮਲਬੇ ਹੇਠਾਂ ਕੱਢਿਆ ਜਾ ਚੁੱਕਾ ਬਾਹਰ
ਮੁੰਬਈ ,21 ਸਤੰਬਰ : ਮਹਾਰਾਸ਼ਟਰ ਵਿੱਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ।ਮਹਾਰਾਸ਼ਟਰ ਦੇ ਭਿਵੰਡੀ ਵਿੱਚ ਤਿੰਨ ਮੰਜ਼ਿਲਾਂ ਇਮਾਰਤ ਡਿੱਗ ਕੇ ਹੋਈ ਢਹਿ-ਢੇਰੀ।ਕਿਹਾ ਜਾ ਰਿਹਾ ਹੈ ਕਿ ਹਾਦਸੇ ਵਿੱਚ 8 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਮਲਬੇ ਵਿੱਚ ਫਸੇ ਹੋਏ ਹਨ,ਕਈਆਂ ਨੂੰ ਸਥਾਨਕ ਲੋਕਾਂ ਨੇ ਬਾਹਰ ਕੱਢ ਲਿਆ ਸੀ। NDRF ਦੀਆਂ ਟੀਮਾਂ ਨੇ ਪਹੁੰਚ ਕੇ ਲੋਕਾਂ ਨੂੰ ਮਲਬੇ ਵਿੱਚੋਂ ਕੱਢਣ ਦਾ ਮੋਰਚਾ ਸੰਭਾਲਿਆ ਹੈ।
NDRF ਦੀਆਂ ਟੀਮਾਂ ਅਜੇ ਵੀ ਮਲਬੇ ਵਿੱਚ ਦੱਬੇ ਲੋਕਾਂ ਨੂੰ ਕੱਢਣ ਵਿੱਚ ਲੱਗੀਆਂ ਹੋਈਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ 20 ਤੋਂ 25 ਲੋਕ ਹੋਰ ਮਲਬੇ ਵਿੱਚ ਫਸੇ ਹੋਏ ਹਨ। ਹਾਦਸੇ ਵਿੱਚ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਹੈ।
Continue Reading