Punjab
ਸੰਗਰੂਰ ਦੇ ਖਨੌਰੀ ਨੇੜੇ ਭਾਖੜਾ ਨਹਿਰ ‘ਚ ਡਿੱਗਿਆ ਗੈਸ ਸਿਲੰਡਰ ਨਾਲ ਭਰਿਆ ਟਰੱਕ

ਸੰਗਰੂਰ ਦੇ ਖਨੌਰੀ ਨੇੜੇ ਭਾਖੜਾ ਨਹਿਰ ‘ਚ ਗੈਸ ਸਿਲੰਡਰ ਨਾਲ ਭਰਿਆ ਟਰੱਕ ਨਹਿਰ ਦੇ ਵਿੱਚ ਡਿਗ ਗਿਆ ਹੈ, ਦੱਸ ਦੇਈਏ ਕਿ ਇਕ ਵੀਡੀਓ ਦੇ ਵਿਚ ਸੈਂਕੜੇ ਕੀਮਤੀ ਗੈਸ ਸਿਲੰਡਰ ਨਹਿਰੀ ਪਾਣੀ ‘ਤੇ ਤੈਰਦੇ ਦਿਖਾਏ ਦੇ ਰਹੇ ਹਨ| ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਪਾਣੀ ਵਿੱਚ ਡੁੱਬ ਗਿਆ, ਗੋਤਾਖੋਰਾਂ ਦੀ ਟੀਮ ਵੱਲੋਂ ਡਰਾਈਵਰ ਦੀ ਭਾਲ ਜਾਰੀ ਹੈ| ਘਟਨਾ ਕੱਲ੍ਹ ਸ਼ਾਮ 5 ਵਜੇ ਦੀ ਦੱਸੀ ਜਾਂ ਰਹੀ ਹੈ ਜਦੋਂ ਗੈਸ ਸਪਲਾਈ ਕਰਨ ਵਾਲਾ ਟਰੱਕ ਅਚਾਨਕ ਭਾਖੜਾ ਨਹਿਰ ਵਿੱਚ ਡਿੱਗ ਗਿਆ।ਓਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਟੈਂਪੂ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।