Punjab
ਬਠਿੰਡਾ ਦੇ BSc ਐਗਰੀਕਲਚਰ ਨੌਜਵਾਨ ਵੱਲੋਂ ਅਨੋਖੀ ਲੈਬ ਵਿਕਸਿਤ
28 ਮਾਰਚ 2024: ਐਰੋਪੋਨਿਕਸ ਤਕਨੀਕ ਰਾਹੀਂ ਬਠਿੰਡਾ ਦੇ ਕਸਬਾ ਮੌੜ ਮੰਡੀ ਦੇ ਨੌਜਵਾਨ ਰਮਨਦੀਪ ਸਿੰਘ ਵੱਲੋਂ ਬਿਨਾਂ ਮਿੱਟੀ ਤੋਂ ਪਾਣੀ ਅਤੇ ਨਿਊਟਰੀਸ਼ਨ ਰਾਹੀਂ ਹਵਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਆਲੂ ਦਾ ਬੀਜ ਇਸ ਬੀਜ ਨੂੰ ਤਿਆਰ ਕਰਨ ਲਈ ਨੌਜਵਾਨ ਵੱਲੋਂ ਵਿਸ਼ੇਸ਼ ਤੌਰ ਤੇ ਇੱਕ ਲੈਬ ਸਥਾਪਿਤ ਕੀਤੀ ਗਈ ਹੈ। ਜਿਸ ਦਾ ਤਾਪਮਾਨ ਬਕਾਇਦਾ ਕੰਟਰੋਲ ਕੀਤਾ ਗਿਆ। ਰਮਨਦੀਪ ਸਿੰਘ ਜੋ ਖੁਦ ਬੀਐਸਸੀ ਐਗਰੀਕਲਚਰ ਕਰਕੇ ਇਸ ਤਕਨੀਕ ਰਾਹੀਂ ਕਿਸਾਨਾਂ ਨੂੰ ਆਲੂ ਦਾ ਵਧੀਆ ਬੀਜ ਉਪਲਬਧ ਕਰਾਉਣ ਦਾ ਦਾਅਵਾ ਕਰ ਰਹੇ ਹਨ ਦਾ ਕਹਿਣਾ ਹੈ ਕਿ ਇਹ ਤਕਨੀਕ ਪਹਿਲਾਂ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਅਪਣਾਈ ਗਈ ਸੀ। ਤਾਂ ਜੋ ਵਧੀਆ ਆਲੂ ਦੀ ਪੈਦਾਵਾਰ ਕੀਤੀ ਜਾ ਸਕੇ ਪਰ ਬਾਅਦ ਵਿੱਚ ਜਲੰਧਰ ਦੇ ਡਾਕਟਰ ਸੁਖਵਿੰਦਰ ਸਿੰਘ ਦੀ ਟੀਮ ਵੱਲੋਂ ਇਹ ਤਕਨੀਕ ਵਿਕਸਿਤ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਤੋਹਫਾ ਦਿੱਤਾ ਗਿਆ।
ਰਮਨਦੀਪ ਸਿੰਘ ਨੇ ਦੱਸਿਆ ਕਿ ਸੀ ਪੀ ਆਰ ਆਈ ਰਾਹੀਂ ਕਮਰਸ਼ੀਅਲ ਲੋਕਾਂ ਵੱਲੋਂ ਆਲੂ ਦਾ ਬੀਜ ਤਿਆਰ ਕੀਤਾ ਜਾਂਦਾ ਸੀ। ਪਰ ਬਾਅਦ ਵਿੱਚ ਡਾਕਟਰ ਸੁਖਵਿੰਦਰ ਸਿੰਘ ਵੱਲੋਂ ਇਸ ਨੂੰ ਵਿਕਸਿਤ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਸ ਤਕਨੀਕ ਨਾਲ ਜੋੜਿਆ ਜਾ ਰਿਹਾ ਹੈ। ਕਿਉਂਕਿ ਇਸ ਤਕਨੀਕ ਦੀ ਡਿਮਾਂਡ ਬਹੁਤ ਜਿਆਦਾ ਹੈ ਅਤੇ ਪੰਜਾਬ ਵਿੱਚ ਮਾਤਰ ਤਿੰਨ ਪ੍ਰਤੀਸ਼ਤ ਹੀ ਡਿਮਾਂਡ ਪੂਰੀ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਜੋ ਇਸ ਲਹਿਰ ਤਿਆਰ ਕੀਤੀ ਗਈ ਹੈ ਇਸ ਵਿੱਚ ਸਾਲ ਵਿੱਚ ਦੋ ਵਾਰ ਆਲੂ ਦਾ ਬੀਜ ਹਵਾ ਵਿੱਚ ਤਿਆਰ ਕੀਤਾ ਜਾ ਸਕਦਾ ਇਹ ਬੀਜ ਬਿਨਾਂ ਮਿੱਟੀ ਤੋਂ ਪਾਣੀ ਵਿੱਚ ਨਿਊਟਰੀਸ਼ਨ ਮਿਲਾ ਕੇ ਹਵਾ ਵਿੱਚ ਤਿਆਰ ਕੀਤਾ ਜਾਂਦਾ ਹੈ। ਜਿਸ ਨਾਲ ਸਾਰੇ ਪੌਦਿਆਂ ਨੂੰ ਇੱਕੋ ਜਿਹਾ ਖਾਦ ਮਿਲਦੀ ਹੈ ਅਤੇ ਇਹ ਬੀਜ ਦੀ ਕੁਆਲਿਟੀ ਦੂਸਰੇ ਵੀਜ਼ਾ ਨਾਲੋਂ ਬਹੁਤ ਵਧੀਆ ਹੁੰਦੀ ਹੈ। ਜਿਸ ਨਾਲ ਕਿਸਾਨ ਨੂੰ ਬਹੁਤ ਵੱਡਾ ਲਾਭ ਹੋਵੇਗਾ ਉਹਨਾਂ ਕਿਹਾ ਕਿ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਚਾਹੀਦਾ ਹੈ। ਉਹ ਆਪਣੇ ਦੇਸ਼ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਸਥਾਪਿਤ ਕਰਨ ਅਤੇ ਵਧੀਆ ਸਕਿਲ ਰਾਹੀਂ ਚੰਗੀਆਂ ਆਮਦਨ ਲੈ ਸਕਦੇ ਹਨ। ਇਸ ਤਕਨੀਕ ਰਾਹੀਂ ਉਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਧੀਆ ਆਲੂ ਦਾ ਬੀਜ ਉਪਲਬਧ ਕਰਾ ਕੇ ਖੇਤੀ ਨੂੰ ਮੁਨਾਫੇ ਵਾਲਾ ਸੌਦਾ ਬਣਾਉਣਾ ਚਾਹੁੰਦੇ ਹਨ।