International
ਕੈਲੀਫੋਰਨੀਆ ‘ਚ ਭਿਆਨਕ ਅੱਗ ਹੋਈ ਨੇਵਾਡਾ ਤੋਂ ਪਾਰ

ਅਮਰੀਕਾ ਦੇ ਕਈ ਖੇਤਰ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੇ ਹਨ, ਜਿਹਨਾਂ ਵਿਚੋਂ ਕੈਲੀਫੋਰਨੀਆ ਪ੍ਰਮੁੱਖ ਹੈ। ਉੱਤਰੀ ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਤਾਂ ਨੇਵਾਡਾ ਨੂੰ ਪਾਰ ਕਰ ਗਈ ਹੈ, ਪਰ ਵਧੀਆ ਮੌਸਮ ਕਾਰਨ ਅੱਗ ਬੁਝਾਊ ਕਰਮਚਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ। ਟੇਹੋ ਲੇਕ ਦੇ ਦੱਖਣ ਵਿਚ 4 ਜੁਲਾਈ ਨੂੰ ਲੱਗੀ ਅੱਗ ਨੇ 68 ਵਰਗ ਮੀਲ ਤੋਂ ਵੱਧ ਜੰਗਲ ਸਾੜ ਦਿੱਤੇ। ਇਸਦੇ ਨਾਲ ਹੀ ਐਲਪਾਈਨ ਕਾਉਂਟੀ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ 1,200 ਤੋਂ ਵੱਧ ਫਾਇਰ ਫਾਈਟਰ ਜੱਦੋ-ਜਹਿਦ ਕਰ ਰਹੇ ਹਨ। ਇਸ ਅੱਗ ਨਾਲ ਘੱਟੋ-ਘੱਟ 10 ਇਮਾਰਤਾਂ ਤਬਾਹ ਹੋਈਆਂ ਹਨ ਅਤੇ ਕਈਆਂ ਨੂੰ ਆਪਣੇ ਘਰ ਵੀ ਖਾਲੀ ਕਰਨੇ ਪਏ ਹਨ। ਅਮਰੀਕਾ ਦੇ ਕਈ ਖੇਤਰ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੇ ਹਨ, ਜਿਹਨਾਂ ਵਿਚੋਂ ਕੈਲੀਫੋਰਨੀਆ ਪ੍ਰਮੁੱਖ ਹੈ। ਉੱਤਰੀ ਕੈਲੀਫੋਰਨੀਆ ਵਿਚ ਲੱਗੀ ਜੰਗਲੀ ਅੱਗ ਤਾਂ ਨੇਵਾਡਾ ਨੂੰ ਪਾਰ ਕਰ ਗਈ ਹੈ ਪਰ ਵਧੀਆ ਮੌਸਮ ਕਾਰਨ ਅੱਗ ਬੁਝਾਊ ਕਰਮਚਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ। ਟੇਹੋ ਲੇਕ ਦੇ ਦੱਖਣ ਵਿਚ 4 ਜੁਲਾਈ ਨੂੰ ਲੱਗੀ ਅੱਗ ਨੇ 68 ਵਰਗ ਮੀਲ ਤੋਂ ਵੱਧ ਜੰਗਲ ਸਾੜ ਦਿੱਤੇ। ਇਸਦੇ ਨਾਲ ਹੀ ਐਲਪਾਈਨ ਕਾਉਂਟੀ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ 1,200 ਤੋਂ ਵੱਧ ਫਾਇਰ ਫਾਈਟਰ ਜੱਦੋ-ਜਹਿਦ ਕਰ ਰਹੇ ਹਨ। ਇਸ ਅੱਗ ਨਾਲ ਘੱਟੋ-ਘੱਟ 10 ਇਮਾਰਤਾਂ ਤਬਾਹ ਹੋਈਆਂ ਹਨ ਅਤੇ ਕਈਆਂ ਨੂੰ ਆਪਣੇ ਘਰ ਵੀ ਖਾਲੀ ਕਰਨੇ ਪਏ ਹਨ।