Punjab
ਸਿਵਲ ਹਸਪਤਾਲ ਗੁਰਦਾਸਪੁਰ ਦੀ ਮਹਿਲਾ ਡਾਕਟਰ ਉਪਰ ਮਰੀਜ਼ ਨੇ ਆਪ੍ਰੇਸ਼ਨ ਦੇ ਪੈਸੇ ਮੰਗਣ ਦੇ ਲਗਾਏ ਆਰੋਪ

ਸਿਵਿਲ ਹਸਪਤਾਲ ਗੁਰਦਾਸਪੁਰ ਹਮੇਸ਼ਾ ਹੀ ਕਿਸੇ ਨਾਂ ਕਿਸੇ ਮਸਲੇ ਨੂੰ ਲੈਕੇ ਸੁਰਖੀਆਂ ਵਿਚ ਰਹਿੰਦਾ ਹੈ ਇਸ ਵਾਰ ਗੁਰਦਾਸਪੁਰ ਸਿਵਿਲ ਹਸਪਤਾਲ ਦੀ ਇਕ ਮਹਿਲਾ ਡਾਕਟਰ ਉੱਪਰ ਅਪ੍ਰੇਸ਼ਨ ਕਰਨ ਦੇ ਪੰਜ ਹਾਜ਼ਰ ਰੁਪਏ ਮੰਗਣ ਦੇ ਅਰੋਪ ਲਗੇ ਹਨ ਪਰ ਮਹਿਲਾ ਡਾਕਟਰ ਨੇ ਇਸ ਅਰੋਪ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਇਹ ਮਰੀਜ਼ ਅੱਜ ਹੀ ਦਾਖ਼ਿਲ ਹੋਏ ਸੀ ਅਤੇ ਇਹਨਾਂ ਦਾ ਬਲੈਡ ਪਰੈਸ਼ਰ ਹਾਈ ਹੋਣ ਕਾਰਨ ਇਹਨਾਂ ਨੂੰ ਇੱਕੋ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਇਸ ਲਈ ਇਸਦਾ ਅਪ੍ਰੇਸ਼ਨ ਨਹੀਂ ਕੀਤਾ ਗਿਆ ਕਿਸੇ ਨੇ ਇਹਨਾਂ ਕੋਲੋਂ ਪੈਸੇ ਦੀ ਮੰਗ ਨਹੀਂ ਕੀਤੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਪਹੁੰਚੇ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੇਟ ਵਿੱਚ ਰਸੌਲੀ ਹੋਣ ਕਰਕੇ ਉਹ ਸਿਵਲ ਹਸਪਤਾਲ ਆਏ ਸਨ ਪਰ ਇੱਕ ਮਹਿਲਾ ਡਾਕਟਰ ਰਾਜਰਾਣੀ ਨੇ ਉਹਨਾਂ ਦੇ ਕੋਲੋਂ ਅਪ੍ਰੇਸ਼ਨ ਕਰਨ ਦੇ 5 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਇਸ ਲਈ ਉਹਨਾਂ ਦਾ ਅਪ੍ਰੇਸ਼ਨ ਨਹੀਂ ਕੀਤਾ ਜਾ ਰਿਹਾ ਅਤੇ ਬਲੈਡ ਪਰੈਸ਼ਰ ਹਾਈ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਜੱਦ ਕਿ ਉਸਦੀ ਪਤਨੀ ਦਾ ਬੀਪੀ ਬਿਲਕੁੱਲ ਸਹੀ ਹੈ ਅਤੇ ਉਹਨਾਂ ਨੂੰ ਟੈਸਟ ਵਿ ਬਾਹਰੋ ਕਰਨ ਲਈ ਕਿਹਾ ਗਿਆ ਅਤੇ ਹੁਣ ਇੱਕੋ ਨਾਮ ਦਾ ਟੈੱਸਟ ਦੀ ਬਾਹਰੋ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ ਅਤੇ ਉਹਨਾਂ ਨਾਲ ਬਤਮੀਜੀ ਕੀਤੀ ਗਈ ਹੈ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਜਿਹੇ ਡਾਕਟਰਾਂ ਖਿਲਾਫ ਕਾਰਵਾਈ ਕਰੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾਂ ਡਾਕਟਰ ਰਾਜਰਾਣੀ ਨੇ ਕਿਹਾ ਕਿ ਇਹ ਮਹਿਲਾਂ ਮਰੀਜ਼ ਅੱਜ ਹੀ ਸਿਵਿਲ ਹਸਪਤਾਲ ਵਿੱਚ ਚੈੱਕ ਕਰਵਾਉਣ ਆਈ ਸੀ ਇਹਨਾਂ ਦੀ ਬੱਚੇ ਦਾਨੀ ਵਿੱਚ ਰਸੌਲੀ ਸੀ ਅੱਤੇ ਬੀਪੀ ਹਾਈ ਹੋਣ ਕਾਰਨ ਇਸ ਮਹਿਲਾਂ ਮਰੀਜ਼ ਨੂੰ ਇੱਕੋ ਟੈੱਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਇਸ ਦੇ ਕੋਲੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਗਈ ਇਹ ਜੂਠ ਬੋਲ ਰਹੇ ਹਨ