Connect with us

Punjab

SAD NEWS: ਪਟਿਆਲਾ ਜ਼ਿਲ੍ਹੇ ‘ਚ ਔਰਤ ਨੇ ਫਾਹ ਲਗਾ ਦਿੱਤੀ ਜਾਨ…

Published

on

26ਅਗਸਤ 2023:  ਪਟਿਆਲਾ ਜ਼ਿਲ੍ਹੇ ਵਿੱਚੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ । ਪਟਿਆਲਾ ਦੇ ਨੇੜੇ ਪੈਦੇ ਪਿੰਡ ਬਲਬੇੜਾ ਵਿੱਚ ਵਿਆਹੁਤਾ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਪਛਾਣ ਮੋਨਿਕਾ ਸ਼ਰਮਾ ਵਜੋਂ ਹੋਈ ਹੈ। ਪਿਤਾ ਸਤੀਸ਼ ਕੁਮਾਰ ਵਾਸੀ ਫਤਿਹਗੜ੍ਹ ਸਾਹਿਬ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਮੋਨਿਕਾ ਸ਼ਰਮਾ ਦਾ ਵਿਆਹ 17 ਅਕਤੂਬਰ 2021 ਨੂੰ ਪਿੰਡ ਬਲਬੇੜਾ ਦੇ ਵਾਸੀ ਰਾਕੇਸ਼ ਸ਼ਰਮਾ ਨਾਲ ਹੋਇਆ ਸੀ।

ਵਿਆਹ ਦੇ ਕੁਝ ਸਮੇਂ ਬਾਅਦ ਹੀ ਰਾਕੇਸ਼ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ ਸੀ। ਵੀਰਵਾਰ ਨੂੰ ਉਸ ਦੀ ਬੇਟੀ ਨੇ ਆਪਣੀ ਮਾਂ ਨੂੰ ਫੋਨ ਲਗਾ ਕੇ ਦੱਸਿਆ ਕਿ ਉਸ ਦਾ ਪਤੀ ਉਸਨੂੰ ਦਵਾਈ ਨਹੀਂ ਦਵਾ ਰਿਹਾ ਹੈ। ਸਤੀਸ਼ ਕੁਮਾਰ ਦੀ ਪਤਨੀ ਨੇ ਜਵਾਈ ਨੂੰ ਫੋਨ ਲਗਾ ਕੇ ਉਸਨੂੰ ਦਵਾਈ ਦਵਾਉਣ ਬਾਰੇ ਕਿਹਾ, ਤਾਂ ਕੁਝ ਸਮੇਂ ਬਾਅਦ ਜਵਾਈ ਦਾ ਫੋਨ ਆਇਆ ਕਿ ਤੁਹਾਡੀ ਬੇਟੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।